ਇਸ ਵੇਲੇ ਠੰਡ ਪੂਰੇ ਜ਼ੋਰਾਂ ‘ਤੇ ਪੈ ਰਹੀ ਹੈ ਠੰਜ ਇੰਨੀ ਜ਼ਿਆਦਾ ਹੈ ਕਿ ਹਰ ਕੋਈ ਰੱਬ ਅੱਗੇ ਅਰਦਾਸ ਕਰ ਰਿਹਾ ਹੈ ਕਿ ਛੇਤੀ ਤੋਂ ਛੇਤੀ ਠੰਡ ਤੋਂ ਰਾਹਤ ਮਿਲੇ ਸਰਦੀਆਂ ਦੇ ਮੌਸਮ ਵਿੱਚ ਠੰਡ ਤੋਂ ਰਾਹਤ ਪਾਉਣ ਲਈ ਅਸੀਂ ਕਈ ਤਰ੍ਹਾਂ ਦੇ ਉਪਾਅ ਕਰਦੇ ਹਾਂ ਗਰਮ ਕੱਪੜੇ ਪਾਉਣਾ, ਹੀਟਰ ਦੀ ਵਰਤੋਂ ਕਰਨਾ, ਧੁੱਪ ਵਿੱਚ ਬੈਠਣਾ ਅਤੇ ਹੋਰ ਵੀ ਕਈ ਤਰੀਕੇ ਕੜਾਕੇ ਦੀ ਠੰਡ ਵਿੱਚ ਆਪਣੇ ਆਪ ਨੂੰ ਗਰਮ ਰੱਖਣ ਲਈ ਅਪਣਾਓ ਇਹ ਤਰੀਕੇ ਤੁਸੀਂ ਸਵੇਰੇ ਉੱਠਦਿਆਂ ਹੀ ਪਹਿਲਾਂ ਕੋਸਾ ਪਾਣੀ ਪੀਓ ਇੱਕ ਚਮਚ ਚਵਨਪ੍ਰਾਸ਼ ਖਾਓ ਅਤੇ ਇੱਕ ਗਲਾਸ ਦੁੱਧ ਪੀਓ ਠੰਡ ਤੋਂ ਬਚਣ ਲਈ ਸੈਰ ਅਤੇ ਥੋੜੀ ਜਿਹੀ ਕਸਰਤ ਕਰੋ ਸਰੀਰ ਨੂੰ ਗਰਮੀ ਅਤੇ ਤਾਜਗੀ ਦੇਣ ਲਈ ਓਟਸ ਅਤੇ ਮਿੱਠਾ ਦਲੀਆ ਸ਼ਾਮਲ ਕਰੋ ਇਸ ਤੋਂ ਇਲਾਵਾ ਚਾਹ ਵਿੱਚ ਹਲਦੀ, ਅਦਰਕ, ਦਾਲਚੀਨੀ ਅਤੇ ਕਾਲੀ ਮਿਰਚ ਮਿਲਾ ਕੇ ਪੀਓ