ਪੰਜਾਬੀ ਲੋਕ ਚੌਲਾਂ ਨਾਲੋਂ ਰੋਟੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਲਈ ਰੋਟੀ ਹਰ ਘਰ ਵਿੱਚ ਬਣਦੀ ਹੈ। ਜ਼ਿਆਦਾਤਰ ਲੋਕ ਰੋਟੀ ਨੂੰ ਤਵੇ, ਲੋਹ ਜਾਂ ਫਿਰ ਤੰਦੂਰ 'ਚ ਪਕਾਉਂਦੇ ਹਨ। ਇਹ ਸਹੀ ਤਰੀਕਾ ਹੈ ਪਰ ਕੁਝ ਲੋਕ ਇਸ ਨੂੰ ਤਵੇ 'ਤੇ ਅੱਧਾ ਪਕਾ ਕੇ ਫਿਰ ਗੈਸ ਦੀ ਅੱਗ 'ਤੇ ਪਕਾਉਂਦੇ ਹਨ। ਉਹ ਅਜਿਹਾ ਰੋਟੀ ਨੂੰ ਫੁਲਾਉਣ ਲਈ ਕਰਦੇ ਹਨ। ਇਹ ਬੇਹੱਦ ਖਤਰਨਾਕ ਹੈ। ਦਰਅਸਲ ਇੱਕ ਰਿਸਰਚ 'ਚ ਇਸ ਬਾਰੇ ਕਈ ਖੁਲਾਸੇ ਹੋਏ ਹਨ। ਰਿਸਰਚ ਮੁਤਾਬਕ ਇਸ ਤਰ੍ਹਾਂ ਬਣੀਆਂ ਰੋਟੀਆਂ ਖਾਣ ਨਾਲ ਤੁਹਾਡੀ ਸਿਹਤ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਐਨਵਾਇਰਮੈਂਟਲ ਸਾਇੰਸ ਐਂਡ ਟੈਕਨਾਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ, ਇਸ ਨਾਲ ਕੈਂਸਰ ਵੀ ਹੋ ਸਕਦਾ ਹੈ। ਇਸ ਲਈ ਅਜਿਹੇ ਤਰੀਕੇ ਨਾਲ ਰੋਟੀ ਨਹੀਂ ਪਕਾਉਣੀ ਚਾਹੀਦੀ। ਆਸਟ੍ਰੇਲੀਆ ਵਿੱਚ ਹੋਈ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਜੇਕਰ ਤੁਸੀਂ ਉੱਚ ਤਾਪਮਾਨ 'ਤੇ ਰੋਟੀਆਂ ਪਕਾਉਂਦੇ ਹੋ ਤਾਂ ਕਾਰਸੀਨੋਜਨਿਕ ਮਿਸ਼ਰਣ ਪੈਦਾ ਹੁੰਦੇ ਹਨ। ਇਸ ਕਾਰਨ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਅਧਿਐਨ ਅਨੁਸਾਰ, ਕੁੱਕਟੌਪ ਤੇ ਐਲਪੀਜੀ ਗੈਸ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਕਈ ਖਤਰਨਾਕ ਗੈਸਾਂ ਦਾ ਨਿਕਾਸ ਕਰਦੀਆਂ ਹਨ। ਇਹ ਸਿਹਤ ਲਈ ਚੰਗਾ ਨਹੀਂ ਹੈ। ਇਸ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ। ਸਿੱਧੀ ਗੈਸ 'ਤੇ ਰੋਟੀ ਪਕਾਉਣ ਨਾਲ ਐਕਰੀਲਾਮਾਈਡ ਨਾਂ ਦਾ ਰਸਾਇਣ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਗੈਸ ਦੀ ਲਾਟ 'ਤੇ ਰੋਟੀ ਪਕਾਉਣ ਨਾਲ ਕਾਰਸੀਨੋਜਨ ਪੈਦਾ ਹੁੰਦੇ ਹਨ। ਕੁਝ ਖੋਜਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਉੱਚ-ਤਾਪਮਾਨ ਵਾਲੇ ਖਾਣਾ ਪਕਾਉਣ ਦੇ ਢੰਗ ਹੈਟਰੋਸਾਈਕਲਿਕ ਅਮੀਨ (HCAs) ਤੇ ਪੌਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ (PAHs) ਪੈਦਾ ਕਰਦੇ ਹਨ, ਜੋ ਕਾਰਸੀਨੋਜਨ ਵਜੋਂ ਜਾਣੇ ਜਾਂਦੇ ਹਨ। ਹਾਲਾਂਕਿ ਇਹ ਰਿਪੋਰਟ 'ਬਰਨ ਟੋਸਟ' 'ਤੇ ਆਧਾਰਤ ਸੀ। ਐਲਪੀਜੀ ਗੈਸ 'ਤੇ ਖਾਣਾ ਪਕਾਉਣਾ ਸਿਹਤ ਦੇ ਨਾਲ-ਨਾਲ ਵਾਤਾਵਰਣ ਲਈ ਵੀ ਫਾਇਦੇਮੰਦ ਨਹੀਂ। ਗੈਸ 'ਤੇ ਖਾਣਾ ਬਣਾਉਣ ਨਾਲ ਘਰ ਦੀ ਹਵਾ 5 ਗੁਣਾ ਜ਼ਿਆਦਾ ਪ੍ਰਦੂਸ਼ਿਤ ਹੁੰਦੀ ਹੈ। ਅਧਿਐਨ ਵਿੱਚ ਐਲਪੀਜੀ ਦੀ ਬਜਾਏ ਇੰਡਕਸ਼ਨ ਜਾਂ ਇਲੈਕਟ੍ਰਿਕ ਸਟੋਵ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਗੈਸ 'ਤੇ ਖਾਣਾ ਬਣਾਉਣ ਨਾਲ ਘਰ ਦੀ ਹਵਾ 5 ਗੁਣਾ ਜ਼ਿਆਦਾ ਪ੍ਰਦੂਸ਼ਿਤ ਹੁੰਦੀ ਹੈ। ਅਧਿਐਨ ਵਿੱਚ ਐਲਪੀਜੀ ਦੀ ਬਜਾਏ ਇੰਡਕਸ਼ਨ ਜਾਂ ਇਲੈਕਟ੍ਰਿਕ ਸਟੋਵ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ।