ਯੂਕਰੇਨ 'ਤੇ ਰੂਸੀ ਹਮਲੇ ਨੂੰ ਲਗਪਗ 24 ਘੰਟਿਆਂ ਹੋਣ ਨੂੰ ਆਏ ਹਨ ਰੂਸੀ ਫੌਜ ਨੇ ਮਹੀਨਿਆਂ ਦੀ ਪਲਾਨਿੰਗ ਤੋਂ ਬਾਅਦ ਯੂਕਰੇਨ 'ਤੇ ਅਟੈਕ ਕੀਤਾ ਹੈ ਚੇਨੋਰਬਿਲ ਨਿਊਕਲੀਅਰ ਪਲਾਂਟ 'ਤੇ ਵੀ ਰੇਡ ਆਰਮੀ ਦਾ ਕਬਜ਼ਾ ਹੋ ਗਿਆ ਹੈ ਯੂਕਰੇਨ ਨੇ ਰੂਸ ਦੇ ਕਈ ਜਹਾਜ਼ ਤਬਾਹ ਕਰ ਦਿੱਤੇ ਹਨ ਰੂਸੀ ਫੌਜ ਨੇ ਸਭ ਤੋਂ ਪਹਿਲਾਂ ਯੂਕਰੇਨ ਫੌਜ ਦੇ ਕਮਾਂਡ ਐਂਡ ਕੰਟਰੋਲ ਸਿਸਟਮ, ਏਅਰ ਡਿਫੈਂਸ ਟਿਕਾਣਿਆਂ ਤੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਕਰੂਜ ਮਿਸ਼ਾਇਲਾਂ ਦੇ ਹਮਲੇ 'ਚ ਯੂਕਰੇਨ ਨੂੰ ਜ਼ਬਰਦਸਤ ਨੁਕਸਾਨ ਚੁੱਕਣਾ ਪੈ ਰਿਹਾ ਹੈ ਯੂਕਰੇਨ 'ਤੇ ਹਮਲੇ ਦੀ ਪਲਾਨਿੰਗ ਬਹੁਤ ਲੰਬੇ ਸਮੇਂ ਤੋਂ ਚਲ ਰਹੀ ਸੀ ਅੱਜ ਸਵੇਰੇ ਯੂਕਰੇਨ ਦੇ ਸਮੇਂ ਮੁਤਾਬਕ ਸਵੇਰ ਲਗਪਗ 4.30 ਵਜੇ ਰਾਜਧਾਨੀ ਕੀਵ 'ਚ ਦੋ ਵੱਡੇ ਧਮਾਕੇ ਹੋਏ ਹਨ। ਯੂਕਰੇਨ ਦਾ ਦਾਅਵਾ ਹੈ ਕਿ ਇਸ 'ਚ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ