ਇੰਡਸਟਰੀ ਤੋਂ ਕੁਝ ਸਟਾਰ ਕਿਡਜ਼ ਵੀ ਨਿਕਲੇ ਹਨ, ਜੋ ਅੱਜ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਇਨ੍ਹਾਂ ਨਾਵਾਂ 'ਚ ਇਕ ਨਾਂ ਸੈਫ ਅਲੀ ਖਾਨ ਦਾ ਵੀ ਆਉਂਦਾ ਹੈ। ਅਦਾਕਾਰ ਸੈਫ ਅਲੀ ਖਾਨ ਨੂੰ ਬਾਲੀਵੁੱਡ ਦਾ ਛੋਟਾ ਨਵਾਬ ਕਿਹਾ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। ਸੈਫ ਅਲੀ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਅਦਾਕਾਰ ਦਾ ਜਨਮ 16 ਅਗਸਤ 1970 ਨੂੰ ਦਿੱਲੀ ਵਿੱਚ ਹੋਇਆ ਸੀ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਸੈਫ ਦਾ ਜਨਮ ਨਵਾਬਾਂ ਦੇ ਘਰ ਹੋਇਆ ਸੀ, ਪਰ ਇਸ ਅਦਾਕਾਰ ਨੇ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਸੈਫ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਯਸ਼ ਚੋਪੜਾ ਦੇ ਬੈਨਰ ਹੇਠ ਬਣੀ ਫਿਲਮ 'ਪਰੰਪਰਾ' ਨਾਲ ਕੀਤੀ ਸੀ। ਇਸ ਤੋਂ ਬਾਅਦ ਸੈਫ ਨੂੰ ਅਸਲੀ ਪਛਾਣ ਰੋਮਾਂਟਿਕ ਡਰਾਮਾ ਫਿਲਮ ਯੇ 'ਦਿਲਗੀ' ਅਤੇ ਐਕਸ਼ਨ ਫਿਲਮ 'ਮੈਂ ਖਿਲਾੜੀ ਤੂੰ ਅਨਾੜੀ' ਤੋਂ ਮਿਲੀ। ਫਿਲਮਾਂ ਤੋਂ ਇਲਾਵਾ ਸੈਫ ਅਸਲ ਜ਼ਿੰਦਗੀ 'ਚ ਵੀ ਨਵਾਬ ਵਾਂਗ ਰਹਿੰਦੇ ਹਨ। ਅਭਿਨੇਤਾ ਦੀ ਸੰਪਤੀ ਦੀ ਗੱਲ ਕਰੀਏ ਤਾਂ ਉਸ ਕੋਲ ਨਾ ਸਿਰਫ ਜੱਦੀ ਜਾਇਦਾਦ ਹੈ, ਬਲਕਿ ਅਦਾਕਾਰ ਨੇ ਖੁਦ ਵੀ ਕਰੋੜਾਂ ਦੀ ਜਾਇਦਾਦ ਬਣਾਈ ਹੈ। ਇਸ ਤੋਂ ਇਲਾਵਾ ਸੈਫ ਨੂੰ ਲਗਜ਼ਰੀ ਗੱਡੀਆਂ ਦਾ ਵੀ ਬਹੁਤ ਸ਼ੌਕ ਹੈ। ਰਿਪੋਰਟਾਂ ਮੁਤਾਬਕ ਸੈਫ ਦੀ ਕੁੱਲ ਜਾਇਦਾਦ 150 ਮਿਲੀਅਨ ਡਾਲਰ ਯਾਨੀ ਲਗਭਗ 1120 ਕਰੋੜ ਰੁਪਏ ਹੈ।