ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ 27 ਦਸੰਬਰ ਨੂੰ ਆਪਣਾ 57ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਲਮਾਨ ਖਾਨ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਸਲਮਾਨ ਖਾਨ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਲੀਵੁੱਡ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇਕ ਤੋਂ ਵਧ ਕੇ ਇਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਸਲਮਾਨ ਖਾਨ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ 3300 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹਨ। ਸਲਮਾਨ ਖਾਨ ਦਾ ਮੁੰਬਈ ਦੇ ਗਲੈਕਸੀ ਅਪਾਰਟਮੈਂਟਸ ਵਿੱਚ ਇੱਕ ਲਗਜ਼ਰੀ ਫਲੈਟ ਵੀ ਹੈ। ਜਿਸ ਦੀ ਕੀਮਤ ਕਰੀਬ 100 ਕਰੋੜ ਰੁਪਏ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਦੇ ਇਸ ਆਲੀਸ਼ਾਨ ਫਾਰਮ ਹਾਊਸ ਵਿੱਚ ਸਵੀਮਿੰਗ ਪੂਲ ਤੋਂ ਲੈ ਕੇ ਜਿਮ ਤੱਕ ਸਾਰੀਆਂ ਸਹੂਲਤਾਂ ਮੌਜੂਦ ਹਨ। ਸਲਮਾਨ ਖਾਨ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਟਾਈਗਰ ਜ਼ਿੰਦਾ ਹੈ' ਲਈ 130 ਕਰੋੜ ਰੁਪਏ ਦੀ ਫੀਸ ਲਈ ਹੈ। ਇਸ ਦੇ ਨਾਲ ਹੀ ਉਹ ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ 'ਬਿੱਗ ਬੌਸ' ਨੂੰ ਵੀ ਹੋਸਟ ਕਰਦੇ ਹਨ। ਖਬਰਾਂ ਮੁਤਾਬਕ ਸਲਮਾਨ ਨੇ ਇਸ ਦੇ ਸੀਜ਼ਨ 15 ਨੂੰ ਹੋਸਟ ਕਰਨ ਲਈ ਲਗਭਗ 350 ਕਰੋੜ ਰੁਪਏ ਲਏ ਸਲਮਾਨ ਖਾਨ ਨੇ ਆਪਣੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਦੀ ਪਹਿਲੀ ਕਮਾਈ ਸਿਰਫ 75 ਰੁਪਏ ਸੀ ਸਿਰਫ਼ 75 ਰੁਪਏ ਵਿੱਚ ਕੰਮ ਸ਼ੁਰੂ ਕਰਨ ਵਾਲਾ ਸਲਮਾਨ ਅੱਜ ਕਰੋੜਾਂ ਵਿੱਚ ਕੰਮ ਕਰ ਰਿਹਾ ਹੈ ਅਤੇ ਅੱਜ ਉਹ ਸਭ ਤੋਂ ਮਹਿੰਗੇ ਭਾਰਤੀ ਅਦਾਕਾਰਾਂ ਵਿੱਚੋਂ ਇੱਕ ਹੈ