ਬਿੱਗ ਬੌਸ 13 ਤੋਂ ਲੈ ਕੇ ਹੁਣ ਤੱਕ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਹਰ ਪਾਸੇ ਛਾਈ ਹੋਈ ਹੈ ਆਪਣੀ ਅਦਾਕਾਰੀ ਅਤੇ ਲੁੱਕ ਨਾਲ ਸਾਰਿਆਂ ਨੂੰ ਦੀਵਾਨਾ ਬਣਾਇਆ ਹੋਇਆ ਹੈ ਉਸ ਦੀ ਇਹ ਟਰਾਂਸਫਾਰਮੇਸ਼ਨ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਟਰਾਂਸਫਾਰਮੇਸ਼ਨ ਦੇ ਬਾਅਦ ਤੋਂ ਹੀ ਸ਼ਹਿਨਾਜ਼ ਹਰ ਜਗ੍ਹਾ ਛਾਈ ਹੋਈ ਹੈ। ਉਸ ਦੀਆਂ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਸ ਵਾਰ ਸ਼ਹਿਨਾਜ਼ ਨੇ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਹੈ ਇਸ ਵਾਰ ਸ਼ਹਿਨਾਜ਼ ਨੇ ਰੈਟਰੋ ਲੁੱਕ 'ਚ ਫੋਟੋਸ਼ੂਟ ਕਰਵਾਇਆ ਹੈ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਫੋਟੋਆਂ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ- Retro Vibes। ਤਸਵੀਰਾਂ 'ਚ ਸ਼ਹਿਨਾਜ਼ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਉਸ ਨੇ ਮਲਟੀ ਕਲਰ ਟਰਾਂਸਪੇਰੈਂਟ ਆਊਟਫਿਟ ਪਾਇਆ ਹੋਇਆ ਹੈ। ਨਾਲ ਹੀ ਸਕਾਰਫ ਤੋਂ ਹੇਅਰ ਸਟਾਈਲ ਬਣਾਇਆ ਹੈ। ਸ਼ਹਿਨਾਜ਼ ਨੇ ਹੱਥ ਵਿੱਚ ਸਨਗਲਾਸ ਲੈ ਕੇ ਫੋਟੋਆਂ ਕਲਿੱਕ ਕੀਤੀਆਂ ਹਨ। ਸ਼ਹਿਨਾਜ਼ ਦੀਆਂ ਤਸਵੀਰਾਂ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ