ਸਰਦੀਆਂ ਦੇ ਮੌਸਮ 'ਚ ਬੱਚਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਥੋੜੀ ਜਿਹੀ ਲਾਪਰਵਾਹੀ ਨਾਲ ਬੱਚੇ ਦੀ ਸਿਹਤ ਖਰਾਬ ਹੋ ਸਕਦੀ ਸੀ।



ਅਜਿਹੇ 'ਚ ਜਦੋਂ ਨਹਾਉਣ ਦੀ ਗੱਲ ਆਉਂਦੀ ਹੈ ਤਾਂ ਕਈ ਮਾਪਿਆਂ ਦੇ ਮਨ 'ਚ ਸਵਾਲ ਹੁੰਦਾ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਹਰ ਰੋਜ਼ ਨਹਾਉਣਾ ਚਾਹੀਦਾ ਹੈ ਜਾਂ ਨਹੀਂ।



ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸਰਦੀਆਂ 'ਚ ਵੀ ਬੱਚੇ ਨੂੰ ਰੋਜ਼ਾਨਾ ਨਹਾਉਣਾ ਜ਼ਰੂਰੀ ਹੁੰਦਾ ਹੈ



ਜਦੋਂ ਕਿ ਕੁਝ ਮਾਪੇ ਇਸ ਡਰ ਕਾਰਨ ਬੱਚੇ ਨੂੰ ਕਈ-ਕਈ ਦਿਨਾਂ ਤੱਕ ਨਹਾਉਣਾ ਨਹੀਂ ਚਾਹੁੰਦੇ ਹਨ ਕਿ ਕਿਤੇ ਬੱਚੇ ਨੂੰ ਠੰਡ ਨਾ ਲੱਗ ਜਾਵੇ।



ਕੁੱਝ ਮਾਪੇ ਸਫਾਈ ਬਣਾਈ ਰੱਖਣ ਲਈ ਰੋਜ਼ਾਨਾ ਆਪਣੇ ਬੱਚੇ ਨੂੰ ਨਹਾਉਂਦੇ ਹਨ। ਪਰ ਗਰਮ ਅਤੇ ਠੰਡੇ ਤਾਪਮਾਨਾਂ ਦੇ ਸੰਪਰਕ ਵਿੱਚ ਕਈ ਵਾਰ ਬੱਚਿਆਂ ਦੀ ਸਿਹਤ ਖਰਾਬ ਹੋ ਸਕਦੀ ਹੈ।



ਇੰਨਾ ਹੀ ਨਹੀਂ ਇਸ ਦਾ ਉਨ੍ਹਾਂ ਦੀ ਚਮੜੀ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਉਨ੍ਹਾਂ ਨੂੰ ਹਫਤੇ 'ਚ ਸਿਰਫ ਇਕ ਤੋਂ ਦੋ ਦਿਨ ਇਸ਼ਨਾਨ ਕਰਵਾਓ ਤਾਂ ਬਿਹਤਰ ਹੋਵੇਗਾ।



ਜੇਕਰ ਤੁਸੀਂ ਬੱਚੇ ਨੂੰ ਹਫ਼ਤੇ ਵਿੱਚ ਸਿਰਫ਼ ਇੱਕ ਜਾਂ ਦੋ ਵਾਰ ਨਹਾਉਂਦੇ ਹੋ। ਬਾਕੀ ਦਿਨਾਂ ਦੇ ਵਿੱਚ ਤੁਸੀਂ ਕਮਰੇ ਦਾ ਹੀਟਰ ਚਲਾ ਕੇ, ਬੱਚੇ ਨੂੰ ਗਿੱਲੇ ਤੌਲੀਏ ਜਾਂ ਟਿਸ਼ੂ ਨਾਲ ਚੰਗੀ ਤਰ੍ਹਾਂ ਸਾਫ ਕਰ ਸਕਦੇ ਹੋ।



ਬੱਚੇ ਦੇ ਪ੍ਰਾਈਵੇਟ ਪਾਰਟਸ ਦੇ ਖੇਤਰ ਨੂੰ ਵਿਸ਼ੇਸ਼ ਤੌਰ 'ਤੇ ਸਾਫ਼ ਕਰੋ। ਬੱਚੇ ਨੂੰ ਹਰ ਰੋਜ਼ ਸਾਫ਼ ਕੱਪੜੇ ਪਹਿਨਾਓ।



ਸਵੇਰੇ-ਸਵੇਰੇ ਬੱਚੇ ਨੂੰ ਨਹਾਉਣ ਤੋਂ ਪਰਹੇਜ਼ ਕਰੋ। ਬਿਹਤਰ ਹੋਵੇਗਾ ਜੇਕਰ ਤੁਸੀਂ ਸੂਰਜ ਚੜ੍ਹਨ ਤੋਂ ਬਾਅਦ ਹੀ ਬੱਚਿਆਂ ਨੂੰ ਨਹਾਓ।



ਬੱਚੇ ਨੂੰ ਨਹਾਉਣ ਲਈ ਬੰਦ ਕਮਰੇ ਦੀ ਚੋਣ ਕਰੋ। ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਜੇਕਰ ਤੁਸੀਂ ਬਾਥਰੂਮ ਵਿੱਚ ਨਹਾ ਰਹੇ ਹੋ ਤਾਂ ਵੀ ਕਮਰੇ ਨੂੰ ਚੰਗੀ ਤਰ੍ਹਾਂ ਬੰਦ ਕਰੋ ਅਤੇ ਟੱਬ ਨੂੰ ਕੋਸੇ ਪਾਣੀ ਨਾਲ ਭਰ ਦਿਓ। ਇਸ ਪਾਣੀ ਵਿੱਚ ਬੱਚੇ ਨੂੰ ਨਹਾਓ।