ਭਾਰਤ ਦੇ ਬਹੁਤੇ ਹਿੱਸਿਆਂ 'ਚ ਰੋਟੀ ਭੋਜਨ ਦਾ ਅਹਿਮ ਹਿੱਸਾ ਹੈ, ਜਿਸ ਤੋਂ ਬਿਨਾਂ ਭੁੱਖ ਨਹੀਂ ਪੂਰੀ ਹੁੰਦੀ।



ਲੋਕਾਂ ਦਾ ਮੰਨਣਾ ਹੈ ਰੋਟੀ ਚੌਲਾਂ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਤੇ ਇਸ ਦੇ ਸੇਵਨ ਨਾਲ ਮੋਟਾਪਾ ਨਹੀਂ ਹੁੰਦਾ।



ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਰੋਜ਼ਾਨਾ ਜ਼ਿਆਦਾ ਮਾਤਰਾ 'ਚ ਰੋਟੀ ਦੇ ਸੇਵਨ ਨਾਲ ਸਾਡੀ ਸਿਹਤ ਨੂੰ ਵੀ ਨੁਕਸਾਨ ਹੋ ਸਕਦਾ ਹੈ?



ਰੋਟੀ 'ਚ ਮੌਜੂਦ ਕਾਰਬੋਹਾਈਡ੍ਰੇਟ ਆਲਸ ਪੈਦਾ ਹੁੰਦਾ ਹੈ ਤੇ ਜ਼ਿਆਦਾ ਸੇਵਨ ਨਾਲ ਥਕਾਵਟ ਤੇ ਸੁਸਤੀ ਪੈ ਜਾਂਦੀ ਹੈ।



ਰੋਟੀ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦੀ ਹੈ, ਜਿਸ ਦੇ ਜਮ੍ਹਾਂ ਹੋਣ ਕਾਰਨ ਇਹ ਚਰਬੀ 'ਚ ਬਦਲ ਜਾਂਦਾ ਹੈ ਜੋ ਦਿਲ ਦੇ ਰੋਗ, ਸ਼ੂਗਰ, ਮੋਟਾਪੇ ਦੀ ਸਮੱਸਿਆ ਦਾ ਕਾਰਨ ਬਣਦਾ ਹੈ।



ਰੋਟੀ ਖਾਣ ਤੋਂ ਬਾਅਦ ਕਈ ਵਾਰ ਪੇਟ ਭਾਰੀ ਮਹਿਸੂਸ ਹੁੰਦਾ ਹੈ ਅਤੇ ਪੇਟ ਫੁੱਲਣ ਦੀ ਸਮੱਸਿਆ ਹੋ ਜਾਂਦੀ ਹੈ।



ਰੋਟੀ ਖਾਣ ਨਾਲ ਵੀ ਭਾਰ ਵਧ ਸਕਦਾ ਹੈ। ਕਣਕ 'ਚ ਮੌਜੂਦ ਗਲੂਟਨ ਸਰੀਰ 'ਚ ਚਰਬੀ ਬਣ ਸਕਦੀ ਹੈ।



ਜ਼ਿਆਦਾ ਰੋਟੀ ਖਾਣ ਨਾਲ ਸਰੀਰ 'ਚ ਗਰਮੀ ਦਾ ਉਤਪਾਦਨ ਵਧ ਜਾਂਦਾ ਹੈ ਜਿਸ ਕਾਰਨ ਬਹੁਤ ਪਸੀਨਾ ਵੀ ਆਉਂਦਾ ਹੈ।



ਆਪਣੀ ਖੁਰਾਕ 'ਚ ਸੀਮਤ ਮਾਤਰਾ ਵਿੱਚ ਰੋਟੀ ਖਾਓ ਅਤੇ ਹਰ ਤਰ੍ਹਾਂ ਦੇ ਅਨਾਜ, ਫਲ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ।