ਕੀ ਤੁਸੀਂ ਵੀ ਏਸੀ 'ਚ ਘੰਟਿਆਂ ਬੱਧੀ ਬੈਠਣ ਦੇ ਆਦੀ ਹੋ, ਤਾਂ ਇਹ ਗਲਤੀ ਕਦੇ ਨਾਂ ਕਰੋ AC ਕਮਰੇ 'ਚੋਂ ਅਚਾਨਕ ਬਾਹਰ ਆਉਣ ਦੇ ਕਈ ਨੁਕਸਾਨ ਹੁੰਦੇ ਹਨ। ਠੰਡੀ ਤੋਂ ਗਰਮ ਹਵਾ 'ਚ ਜਾਣ ਨਾਲ ਸਰੀਰ ਦਾ ਤਾਪਮਾਨ ਉੱਪਰ ਨੀਚੇ ਹੋ ਜਾਂਦਾ ਹੈ। ਸਰੀਰ ਦੇ ਤਾਪਮਾਨ ਵਿੱਚ ਤਬਦੀਲੀ ਇਨਫੈਕਸ਼ਨ ਦਾ ਖ਼ਤਰਾ ਵਧਾਉਂਦੀ ਹੈ। ਇਸ ਗਲਤੀ ਕਾਰਨ ਕੁਝ ਹੀ ਘੰਟਿਆਂ 'ਚ ਬੁਖਾਰ ਚੜ੍ਹ ਜਾਂਦਾ ਹੈ। AC ਕਮਰੇ ਤੋਂ ਅਚਾਨਕ ਬਾਹਰ ਨਾਂ ਨਿਕਲੋ, ਅੱਖਾਂ ਖੁਸ਼ਕ ਹੋ ਸਕਦੀਆਂ ਹਨ। AC ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਜ਼ਿਆਦਾ ਦੇਰ ਤੱਕ AC 'ਚ ਰਹਿਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ।