ਸ਼ੂਗਰ ਤੋਂ ਪੀੜਤ ਮਰੀਜ਼ ਅਕਸਰ “ਸ਼ੂਗਰ ਫ਼ਰੀ ਪਦਾਰਥ ਖਾਂਦੇ ਹਨ। ਬਿਸਕੁਟ ਅਤੇ ਹੋਰ ਖਾਧ ਪਦਾਰਥ ਸ਼ੂਗਰ ਮਰੀਜ਼ ਇਸ ਕਰ ਕੇ ਜ਼ਿਆਦਾ ਖਾ ਜਾਂਦੇ ਹਨ ਕਿ ਉਹ ਸਮਝਦੇ ਹਨ ਕਿ ਇਨ੍ਹਾਂ ਦੇ ਲੇਬਲ ਉਪਰ ਸ਼ੂਗਰ ਫ਼ਰੀ ਲਿਖਿਆ ਹੋਇਆ ਹੈ। ਬੇਸ਼ੱਕ ਇਨ੍ਹਾਂ ਪਦਾਰਥਾਂ ਜਿਵੇਂ ਕੁਕੀਜ਼, ਬਿਸਕੁਟ, ਨਮਕੀਨ, ਬਰਫ਼ੀ, ਆਈਸ ਕਰੀਮ ਆਦਿ ਵਿਚ ਸ਼ੂਗਰ ਨਹੀਂ ਹੁੰਦੀ ਪਰ ਇਨ੍ਹਾਂ ਪਦਾਰਥਾਂ ਵਿਚ ਵਰਤਿਆ ਜਾਣ ਵਾਲਾ ਮੈਦਾ, ਗਲੂਕੋਜ਼ ਜ਼ੀਰਾ ਆਦਿ ਵਿਚ ਅਜਿਹੇ ਤੱਤ ਹੁੰਦੇ ਹਨ। ਜਿਹੜੇ ਡਾਇਬਟੀਜ਼ ਦੇ ਮਰੀਜ਼ ਲਈ ਨੁਕਸਾਨਦਾਇਕ ਹਨ ਕਿਉਂਕਿ ਜਿਵੇਂ ਮੈਦੇ ਵਿਚ ਕਾਰਬੋਹਾਈਡਰੇਟ ਹੁੰਦਾ ਹੈ। ਜੋ ਕਿ ਡਾਇਬਟੀਜ਼ ਦੇ ਮਰੀਜ਼ ਵਾਸਤੇ ਜ਼ਿਆਦਾ ਮਾਤਰਾ ਵਿਚ ਖਾਣਾ ਘਾਤਕ ਸਿੱਧ ਹੁੰਦਾ ਹੈ। ਸ਼ੂਗਰ ਫ਼ਰੀ ਬਿਸਕੁਟ ਵਿਚ ਵੀ ਕਾਰਬੋਹਾਈਡਰੇਟ ਸਾਧਾਰਣ ਬਿਸਕੁਟ ਜਿੰਨਾ ਹੀ ਹੁੰਦਾ ਹੈ ਜਿਸ ਨਾਲ ਸ਼ੂਗਰ ਦੇ ਮਰੀਜ਼ ਦੀ ਪਾਚਨ ਸ਼ਕਤੀ ਪ੍ਰਭਾਵਤ ਹੁੰਦੀ ਹੈ।