ਐਮੀ ਵਿਰਕ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਥੰਮ ਹਨ, ਉਨ੍ਹਾਂ ਦਾ ਅਸਲੀ ਨਾਂ ਅਮਰਿੰਦਰਪਾਲ ਸਿੰਘ ਵਿਰਕ ਹੈ
ਬੱਬੂ ਮਾਨ ਦਾ ਅਸਲੀ ਨਾਂ ਤੇਜਿੰਦਰ ਸਿੰਘ ਮਾਨ ਹੈ। ਉਨ੍ਹਾਂ ਨੇ ਇੰਡਸਟਰੀ `ਚ ਆਉਣ ਤੋਂ ਪਹਿਲਾਂ ਆਪਣਾ ਨਾਂ ਬੱਬੂ ਮਾਨ ਰੱਖ ਲਿਆ ਸੀ
ਕਾਮੇਡੀ ਕਿੰਗ ਬੀਨੂੰ ਢਿੱਲੋਂ ਇੰਡਸਟਰੀ `ਚ ਆਪਣੀ ਕਾਮਿਕ ਟਾਈਮਿੰਗ ਤੇ ਲੋਕਾਂ ਨੂੰ ਹਸਾਉਣ ਦੇ ਟੈਲੇਂਟ ਲਈ ਮਸ਼ਹੂਰ ਹਨ। ਉਨ੍ਹਾਂ ਦਾ ਅਸਲੀ ਨਾਂ ਬੀਰੇਂਦਰ ਸਿੰਘ ਢਿੱਲੋਂ ਹੈ
ਦਿਲਜੀਤ ਦੋਸਾਂਝ ਦੇ ਪੂਰੀ ਦੁਨੀਆ `ਚ ਫ਼ੈਨਜ਼ ਹਨ। ਉਹ ਆਪਣੇ ਫ਼ੈਨਜ਼ ਦੇ ਦਿਲਾਂ ਦੇ ਰਾਜ ਕਰਦੇ ਹਨ। ਉਨ੍ਹਾਂ ਦਾ ਅਸਲੀ ਨਾਂ ਦਲਜੀਤ ਦੋਸਾਂਝ ਹੈ
ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਗਿੱਪੀ ਗਰੇਵਾਲ ਦਾ ਅਸਲੀ ਨਾਂ ਰੁਪਿੰਦਰ ਸਿੰਘ ਗਰੇਵਾਲ ਹੈ
ਪੰਜਾਬੀ ਸਿੰਗਰ ਕਾਕਾ ਦਾ ਅਸਲੀ ਨਾਂ ਰਵਿੰਦਰ ਸਿੰਘ ਹੈ
ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਇੰਡਸਟਰੀ `ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਨਾਂ ਕਰਨ ਔਜਲਾ ਰੱਖ ਲਿਆ
ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀਆਂ `ਚੋਂ ਇੱਕ ਹੈ। ਪਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਅਸਲੀ ਨਾਂ ਅਰਸ਼ਵੀਰ ਬਾਜਵਾ ਹੈ
ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ, ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਹਿੱਸਾ ਬਣਨ ਲਈ ਉਨ੍ਹਾਂ ਨੇ ਆਪਣਾ ਨਾਂ ਸਿੱਧੂ ਮੂਸੇਵਾਲਾ ਕਰ ਲਿਆ
ਸੋਨਮ ਬਾਜਵਾ ਅੱਜ ਪਾਲੀਵੁੱਡ ਦੀ ਟੌਪ ਅਭਿਨੇਤਰੀ ਹੈ। ਉਨ੍ਹਾਂ ਦਾ ਅਸਲੀ ਨਾਂ ਸੋਨਮਪ੍ਰੀਤ ਬਾਜਵਾ ਹੈ