ਗੁਲਮਰਗ 'ਚ ਬਰਫ ਨਾਲ ਬਣਿਆ ਤਾਜ ਮਹਿਲ ਸੈਲਾਨੀਆਂ ਨੂੰ ਆਕ੍ਰਸ਼ਿਤ ਕਰ ਰਿਹਾ
ਬਰਫ਼ ਨਾਲ ਬਣੇ ਤਾਜ ਮਹਿਲ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕੁਦਰਤ ਨੇ ਖੁਦ ਬਰਫ਼ ਨੂੰ ਤਰਾਸ਼ਿਆ
ਹੋਟਲ ਗ੍ਰੈਂਡ ਮੁਮਤਾਜ਼ ਦੇ ਮੈਂਬਰਾਂ ਵੱਲੋਂ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਤਾਜ ਮਹਿਲ ਦੀ ਪ੍ਰਤੀਕ੍ਰਿਤੀ ਬਣਾਈ ਗਈ
ਜ਼ੀਰੋ ਮਟੀਰੀਅਲ ਦੀ ਲਾਗਤ ਨਾਲ 17 ਦਿਨਾਂ ਵਿਚ ਇਸ ਪ੍ਰਤੀਕ੍ਰਿਤੀ ਦਾ ਨਿਰਮਾਣ ਕਰਕੇ ਸਥਾਨਕ ਲੋਕਾਂ ਨੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਉਤਸ਼ਾਹਿਤ ਕੀਤਾ
ਗ੍ਰੈਂਡ ਮੁਮਤਾਜ਼ ਹੋਟਲ ਦੇ ਜਨਰਲ ਮੈਨੇਜਰ ਸਤਿਆਜੀਤ ਗੋਪਾਲ ਦੱਸੇ ਆਪਣੇ ਵਿਚਾਰ
ਇਸ ਨੂੰ ਬਣਾਉਣ ਵਾਲੀ ਟੀਮ ਦੇ ਮੁਖੀ ਯੂਸਫ਼ ਬਾਬਾ ਨੇ ਦੱਸਿਆ ਕਿ ਇਸ ਕੰਮ 'ਚ 4 ਮੈਂਬਰੀ ਟੀਮ ਲੱਗੀ
ਬਰਫ ਦੇ ਤਾਜ ਮਹਿਲ ਨੂੰ ਬਣਾਉਣ 'ਚ ਬਰਫ਼ ਤੋਂ ਇਲਾਵਾ ਹੋਰ ਕਿਸੇ ਵੀ ਸਮੱਗਰੀ ਦੀ ਵਰਤੋਂ ਨਹੀਂ ਕੀਤੀ ਗਈ
ਇੱਥੇ ਆਏ ਸੈਲਾਨੀ ਨੇ ਲੋਕਾਂ ਨੂੰ ਗੁਲਮਰਗ ਦੀ ਕੁਦਰਤੀ ਸੁੰਦਰਤਾ ਦੇਖਣ ਦੀ ਅਪੀਲ ਕੀਤੀ