Sonam Bajwa New Post: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸਿਨੇਮਾ ਜਗਤ ਦੀਆਂ ਉਨ੍ਹਾਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਸੋਸ਼ਲ ਮੀਡੀਆ ਉੱਪਰ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਸੋਨਮ ਆਪਣੀਆਂ ਫਿਲਮਾਂ ਦੇ ਚੱਲਦੇ ਹੀ ਨਹੀਂ ਸਗੋਂ ਹੌਟ ਅੰਦਾਜ਼ ਦੇ ਚੱਲਦੇ ਵੀ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ। ਅਦਾਕਾਰਾ ਦੀਆਂ ਇਹ ਅਦਾਵਾਂ ਵੇਖ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਬੈਠਦੇ ਹਨ। ਇਸ ਵਿਚਾਲੇ ਸੋਨਮ ਬਾਜਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਹੈ। ਦਰਅਸਲ, ਇਨ੍ਹਾਂ ਤਸਵੀਰਾਂ ਵਿੱਚ ਸੋਨਮ ਬਾਜਵਾ ਆਪਣੇ ਸਭ ਤੋਂ ਵੱਖਰੇ ਅਤੇ ਹੌਟ ਲੁੱਕ ਵਿੱਚ ਵਿਖਾਈ ਦੇ ਰਹੀ ਹੈ। ਹੈਰਾਨੀ ਦੀ ਗੱਲ਼ ਇਹ ਹੈ ਕਿ ਇਨ੍ਹਾਂ ਤਸਵੀਰਾਂ ਵਿੱਚ ਸੋਨਮ ਬਾਜਵਾ ਦੀ Jean ਦਾ ਬਟਨ ਖੁੱਲ੍ਹਾ ਹੈ, ਜਿਸ ਉੱਪਰ ਹਰ ਕੋਈ ਕਮੈਂਟ ਕਰ ਰਿਹਾ ਹੈ। ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ, ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਵੱਡੇ ਲੋਕਾਂ ਕੋਲ ਬਟਨ ਬੰਦ ਕਰਨ ਦਾ ਵੀ ਸਮਾਂ ਨਹੀਂ। ਇਸ ਤੋਂ ਇਲਾਵਾ ਸੋਨਮ ਬਾਜਵਾ ਦੀ Jean ਦੇ ਖੁੱਲ੍ਹੇ ਬਟਨ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟਸ ਦੀ ਬਰਸਾਤ ਕਰ ਰਹੇ ਹਨ। ਹਾਲਾਂਕਿ ਸੋਨਮ ਦੇ ਕੁਝ ਫੈਨਜ਼ ਨੂੰ ਇਹ ਅੰਦਾਜ਼ ਪਸੰਦ ਨਹੀਂ ਆਇਆ। ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਜਲਦ ਹੀ ਦਿਲਜੀਤ ਦੋਸਾਂਝ ਅਤੇ ਸ਼ਹਿਨਾਜ਼ ਗਿੱਲ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਵੇਗੀ। ਇਹ ਸਾਰੇ ਫਿਲਮ ਰੰਨਾਂ 'ਚ ਧੰਨਾ ਵਿੱਚ ਨਜ਼ਰ ਆਉਣਗੇ। ਇਹ ਫਿਲਮ 2 ਅਕਤੂਬਰ ਸਾਲ 204 ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਸੋਨਮ ਫਿਲਮ ਕੁੜੀ ਹਰਿਆਣੇ ਵੱਲ ਦੀ ਵਿੱਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਵੇਗੀ।