ਪੈਰਿਸ ਓਲੰਪਿਕ 'ਚ ਜੋ ਵੀ ਜਿੱਤੇਗਾ ਉਸ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਕੀ ਤੁਸੀਂ ਜਾਣਦੇ ਹੋ ਕਿ ਇਸ ਖੇਡ ਵਿੱਚ ਸਭ ਤੋਂ ਭਾਰਾ ਮੈਡਲ ਕਿਹੜਾ ਹੈ? ਦੱਸ ਦਈਏ ਕਿ ਓਲੰਪਿਕ ਮੈਡਲਾਂ ਦਾ ਵੀ ਪਿਛਲੇ ਕਈ ਸਾਲਾਂ ਤੋਂ ਕੋਈ ਤੈਅ ਵਜ਼ਨ ਨਹੀਂ ਹੈ। ਓਲੰਪਿਕ ਵਿੱਚ ਮੈਡਲਾਂ ਦਾ ਭਾਰ 500 ਤੋਂ 800 ਗ੍ਰਾਮ ਤੱਕ ਹੁੰਦਾ ਹੈ ਟੋਕੀਓ ਓਲੰਪਿਕ ਦੌਰਾਨ, ਸੋਨੇ ਤਗਮੇ ਦਾ ਭਾਰ 556 ਗ੍ਰਾਮ, ਚਾਂਦੀ 550 ਗ੍ਰਾਮ, ਕਾਂਸੀ ਦਾ ਭਾਰ 450 ਗ੍ਰਾਮ ਸੀ। ਗਰਮੀਆਂ ਤੇ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਵਿੱਚ ਵੱਖ-ਵੱਖ ਖੇਡਾਂ ਕਰਵਾਈਆਂ ਜਾਂਦੀਆਂ ਹਨ ਸਰਦੀਆਂ ਦੀਆਂ ਖੇਡਾਂ ਦੇ ਮੈਡਲ ਆਮ ਤੌਰ 'ਤੇ ਗਰਮੀਆਂ ਦੀਆਂ ਖੇਡਾਂ ਨਾਲੋਂ ਮੋਟੇ, ਵੱਡੇ ਅਤੇ ਭਾਰੀ ਹੁੰਦੇ ਹਨ।