Diwali Party 2024: ਹਾਰਦਿਕ ਪਾਂਡਿਆ ਤੋਂ ਤਲਾਕ ਤੋਂ ਬਾਅਦ ਨਤਾਸ਼ਾ ਸਟੈਨਕੋਵਿਚ ਦਾ ਨਾਂ ਅਲੈਗਜ਼ੈਂਡਰ ਅਲੈਕਸ ਨਾਲ ਜੋੜਿਆ ਜਾ ਰਿਹਾ ਹੈ। ਬੀਤੀ ਰਾਤ ਵੀ ਨਤਾਸ਼ਾ ਅਲੈਗਜ਼ੈਂਡਰ ਨਾਲ ਅਬੂ ਜਾਨੀ ਨੇ ਸੰਦੀਪ ਖੋਸਲਾ ਦੀ ਦੀਵਾਲੀ ਪਾਰਟੀ 'ਚ ਸ਼ਿਰਕਤ ਕੀਤੀ ਸੀ। ਫੈਸ਼ਨ ਡਿਜ਼ਾਈਨਰ ਅਬੂ ਜਾਨੀ ਸੰਦੀਪ ਖੋਸਲਾ ਨੇ 26 ਅਕਤੂਬਰ ਨੂੰ ਦੀਵਾਲੀ ਪਾਰਟੀ ਦਿੱਤੀ। ਇਸ ਪਾਰਟੀ 'ਚ ਫਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਕ੍ਰਿਕਟਰ ਹਾਰਦਿਕ ਪਾਂਡਿਆ ਦੀ ਸਾਬਕਾ ਪਤਨੀ ਅਤੇ ਅਭਿਨੇਤਰੀ ਨਤਾਸ਼ਾ ਸਟੈਨਕੋਵਿਚ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਈ ਸੀ। ਨਤਾਸ਼ਾ ਸਟੈਨਕੋਵਿਚ ਨੇ ਆਪਣੇ ਦੋਸਤ ਅਤੇ ਰੂਮਰਡ ਬੁਆਏਫ੍ਰੈਂਡ ਅਲੈਗਜ਼ੈਂਡਰ ਅਲੈਕਸ ਇਲਿਕ ਨਾਲ ਅਬੂ ਜਾਨੀ ਸੰਦੀਪ ਖੋਸਲਾ ਦੀ ਦੀਵਾਲੀ ਪਾਰਟੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਅਲੈਗਜ਼ੈਂਡਰ ਨਤਾਸ਼ਾ ਦਾ ਹੱਥ ਫੜ ਕੇ ਉਸ ਨੂੰ ਕਾਰ ਤੋਂ ਬਾਹਰ ਨਿਕਲਣ 'ਚ ਮਦਦ ਕਰਦਾ ਦੇਖਿਆ ਗਿਆ। ਨਤਾਸ਼ਾ ਨੇ ਦੀਵਾਲੀ ਪਾਰਟੀ ਲਈ ਲਾਲ ਰੰਗ ਦੀ ਸਾੜੀ ਚੁਣੀ ਸੀ। ਉਨ੍ਹਾਂ ਇਸ ਜਾਰਜਟ ਸਾੜ੍ਹੀ ਨੂੰ ਮੇਲ ਖਾਂਦਾ ਸਲੀਵਲੇਸ ਬਲਾਊਜ਼ ਨਾਲ ਜੋੜਿਆ। ਨਤਾਸ਼ਾ ਨੇ ਬਿਨਾਂ ਗਹਿਣੇ ਅਤੇ ਖੁੱਲ੍ਹੇ ਵਾਲਾਂ ਦੇ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਦੌਰਾਨ ਉਸ ਨੇ ਇੱਕ ਲਾਲ ਹੈਂਡ ਬੈਗ ਵੀ ਚੁੱਕਿਆ ਹੋਇਆ ਸੀ। ਉਸ ਦਾ ਰੂਮਰਡ ਬੁਆਏਫਰੈਂਡ ਅਲੈਗਜ਼ੈਂਡਰ ਅਲੈਕਸ ਚਿੱਟੇ ਕੁੜਤੇ-ਪਜਾਮੇ ਦੇ ਨਾਲ ਪੀਲੇ ਰੰਗ ਦਾ ਕੋਟ ਪਾਇਆ ਹੋਇਆ ਸੀ। ਨਤਾਸ਼ਾ ਨੇ ਆਪਣੇ ਬੁਆਏਫ੍ਰੈਂਡ ਦੇ ਨਾਲ ਕੈਮਰੇ ਸਾਹਮਣੇ ਜ਼ਬਰਦਸਤ ਪੋਜ਼ ਵੀ ਦਿੱਤੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਤਾਸ਼ਾ ਨੂੰ ਅਲੈਗਜ਼ੈਂਡਰ ਨਾਲ ਕਈ ਥਾਵਾਂ 'ਤੇ ਦੇਖਿਆ ਗਿਆ ਸੀ। ਹਾਲ ਹੀ 'ਚ ਦੋਵਾਂ ਨੂੰ ਪੂਲ 'ਚ ਮਸਤੀ ਕਰਦੇ ਦੇਖਿਆ ਗਿਆ।