Rohit Sharma-Gautam Gambhir Fight: ਭਾਰਤ ਹੋਵੇ ਜਾਂ ਕੋਈ ਹੋਰ ਕ੍ਰਿਕਟ ਟੀਮ, ਕੋਚ ਅਤੇ ਕਪਤਾਨ ਵਿਚਾਲੇ ਮਤਭੇਦ ਕੋਈ ਨਵੀਂ ਗੱਲ ਨਹੀਂ ਹੈ।



ਸੌਰਵ ਗਾਂਗੁਲੀ-ਗ੍ਰੇਗ ਚੈਪਲ ਤੋਂ ਲੈ ਕੇ ਵਿਰਾਟ ਕੋਹਲੀ ਅਤੇ ਅਨਿਲ ਕੁੰਬਲੇ ਤੱਕ, ਇੱਕ ਵਾਰ ਤਾਂ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਸ ਲਿਸਟ 'ਚ ਰੋਹਿਤ ਸ਼ਰਮਾ ਅਤੇ ਗੌਤਮ ਗੰਭੀਰ ਦਾ ਨਾਂ ਵੀ ਜੁੜ ਗਿਆ ਹੈ।



ਇੱਕ ਮੀਡੀਆ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਗੌਤਮ ਗੰਭੀਰ ਵਿਚਾਲੇ ਤਣਾਅ ਵਧ ਗਿਆ ਹੈ। ਨਿਊਜ਼ 24 ਮੁਤਾਬਕ ਟੀਮ ਇੰਡੀਆ ਦੇ ਮੁੱਖ ਕੋਚ ਗੌਤਮ ਗੰਭੀਰ ਜੋ ਫੈਸਲੇ ਲੈ ਰਹੇ ਹਨ ਜਾਂ ਲੈਣਾ ਚਾਹੁੰਦੇ ਹਨ,



ਉਨ੍ਹਾਂ ਤੋਂ ਕਪਤਾਨ ਰੋਹਿਤ ਸ਼ਰਮਾ ਬਿਲਕੁਲ ਵੀ ਖੁਸ਼ ਨਹੀਂ ਹਨ। ਇਹ ਮਾਮਲਾ ਇੱਥੇ ਹੀ ਨਹੀਂ ਰੁਕਦਾ, ਕਿਉਂਕਿ ਰੋਹਿਤ ਅਤੇ ਗੰਭੀਰ ਵਿਚਾਲੇ ਕਾਫੀ ਤਕਰਾਰ ਹੋਣ ਦੀ ਵੀ ਖਬਰ ਹੈ।



ਸੂਤਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਦੋਵਾਂ ਵਿਚਾਲੇ ਅਣਬਣ ਅਤੇ ਬਹਿਸ ਹੋਈ ਸੀ। ਟੀਮ ਦੇ ਅੰਦਰ ਧੜੇਬੰਦੀ ਹੈ ਅਤੇ ਕਈ ਸੀਨੀਅਰ ਖਿਡਾਰੀ ਕਪਤਾਨ ਰੋਹਿਤ ਦੇ ਨਾਲ ਹਨ।



ਇਸੇ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਗੌਤਮ ਗੰਭੀਰ ਦੇ ਮੁੱਖ ਕੋਚ ਬਣਨ ਤੋਂ ਬਾਅਦ ਟੀਮ ਦੇ ਅੰਦਰ ਰੋਹਿਤ ਸ਼ਰਮਾ ਦੀ ਨਹੀਂ ਚੱਲ ਰਹੀ, ਜਦਕਿ ਰੋਹਿਤ ਟੀਮ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ।



ਸੂਤਰ ਮੁਤਾਬਕ ਗੌਤਮ ਗੰਭੀਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਜੋ ਵੀ ਫੈਸਲਾ ਲੈਣਗੇ, ਪੂਰੀ ਟੀਮ ਨੂੰ ਉਨ੍ਹਾਂ ਨੂੰ ਸਵੀਕਾਰ ਕਰਨਾ ਹੋਵੇਗਾ। ਭਾਰਤ ਨੇ ਹਾਲ ਹੀ 'ਚ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਹਾਰੀ ਸੀ



ਅਤੇ ਹੁਣ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ 'ਚ 0-2 ਨਾਲ ਪਿੱਛੇ ਹੈ। ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਕੋਚ ਅਤੇ ਕਪਤਾਨ ਵੀ ਆਪਸ ਵਿੱਚ ਭਿੜ ਰਹੇ ਹਨ।



ਖਾਸ ਤੌਰ 'ਤੇ ਸੀਨੀਅਰ ਖਿਡਾਰੀਆਂ ਦੇ ਖਰਾਬ ਪ੍ਰਦਰਸ਼ਨ ਤੋਂ ਕੋਚ ਗੰਭੀਰ ਖੁਸ਼ ਨਹੀਂ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਗੰਭੀਰ ਦੇ ਕੋਚ ਬਣਨ ਤੋਂ ਬਾਅਦ ਦੌੜਾਂ ਨਹੀਂ ਬਣਾ ਸਕੇ ਹਨ।



ਜਿੱਥੋਂ ਤੱਕ ਟੀਮ 'ਚ ਧੜੇਬੰਦੀ ਦੀਆਂ ਖਬਰਾਂ ਦਾ ਸਵਾਲ ਹੈ, ਕੁਝ ਖਿਡਾਰੀ ਰੋਹਿਤ ਦੇ ਪੱਖ 'ਚ ਹਨ, ਕੁਝ ਖਿਡਾਰੀ ਕੋਚ ਗੰਭੀਰ ਦੀ ਆਲੋਚਨਾ ਕਰ ਰਹੇ ਹਨ ਅਤੇ ਕਈ ਖਿਡਾਰੀ ਸਿਰਫ ਆਪਣੇ ਪ੍ਰਦਰਸ਼ਨ 'ਤੇ ਧਿਆਨ ਦੇਣਾ ਚਾਹੁੰਦੇ ਹਨ।