Javelin throw ਗੇਮ ਦੇ ਦੋ ਵੱਖ-ਵੱਖ ਰਾਊਂਡ ਉਲੰਪਿਕ ਵਿੱਚ ਹੁੰਦੇ ਹਨ। ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਤੇ ਬਾਅਦ ਵਿੱਚ ਫਾਇਨਲ ਰਾਊਂਡ ਹੁੰਦਾ ਹੈ। ਫਾਇਨਲ ਮੁਕਾਬਲੇ ਵਿੱਚ ਸਭ ਤੋਂ ਦੂਰ ਥ੍ਰੋ ਕਰਨ ਵਾਲੇ ਨੂੰ ਜੇਤੂ ਐਲਾਨਿਆਂ ਜਾਂਦਾ ਹੈ। ਦੋਵਾਂ ਹੀ ਰਾਊਂਡ ਵਿੱਚ ਖਿਡਾਰੀ ਕੋਲ ਵੱਖ-ਵੱਖ ਮੌਕੇ ਹੁੰਦੇ ਹਨ। ਜੈਵਲਿਨ ਬਣਾਉਣ ਲਈ ਪਹਿਲਾਂ ਲੱਕੜ ਦੀ ਵਰਤੋਂ ਕੀਤੀ ਜਾਂਦੀ ਸੀ। ਜਿਸ ਵਿੱਚ ਜੈਤੂਨ ਦੀ ਲੱਕੜ ਦੀ ਵਰਤੋਂ ਕੀਤੀ ਜਾਂਦੀ ਸੀ। ਮੌਜੂਦਾ ਸਮੇਂ ਵਿੱਚ ਭਾਲੇ ਬਣਾਉਣ ਲਈ ਐਲੂਮੀਨੀਅਮ, ਸਟੀਲ ਜਾਂ ਕਾਰਬਨ ਫਾਇਬਰ ਦੀ ਵਰਤੋਂ ਕੀਤੀ ਜਾਂਦੀ ਹੈ। ਜੈਵਲਿਨ ਦਾ ਮੁੱਖ ਭਾਗ ਖੋਖਲਾ ਬਣਾਇਆ ਜਾਂਦਾ ਹੈ, ਇਸ ਦੀ ਸਤ੍ਹਾ ਚਿਕਨੀ ਹੁੰਦੀ ਹੈ। ਆਧੁਨਿਕ ਜੈਵਲਿਨ ਦੀ ਸ਼ੁਰੂਆਤ 1908 ਵਿੱਚ ਹੋਈ ਜਦੋਂ ਇਸ ਨੂੰ ਓਲਪੰਕਿ ਵਿੱਚ ਸ਼ਾਮਲ ਕੀਤਾ ਗਿਆ। ਜੈਵਲਿਨ, ਸ਼ਾਟ-ਪੁੱਟ, ਹੈਮਰ ਤੇ ਡਿਸਕਸ ਤੋਂ ਬਾਅਦ ਓਲੰਪਿਕ ਵਿੱਚ ਸ਼ਾਮਲ ਹੋਣ ਵਾਲਾ ਆਖ਼ਰੀ ਥ੍ਰੋ ਗੇਮ ਹੈ।