ਧਰਤੀ ਲਗਾਤਾਰ ਪ੍ਰਦੂਸ਼ਣ ਦੀ ਲਪੇਟ 'ਚ ਆ ਰਹੀ ਹੈ। ਇਸ 'ਚ ਹਵਾ, ਪਾਣੀ, ਜ਼ਮੀਨ, ਸ਼ੋਰ, ਪ੍ਰਕਾਸ਼ ਪ੍ਰਦੂਸ਼ਣ ਸ਼ਾਮਲ ਹਨ। ਆਮ ਤੌਰ ‘ਤੇ ਅਸੀਂ ਜਦੋਂ ਰਾਤ ਨੂੰ ਅਸਮਾਨ ਵੱਲ ਦੇਖਦੇ ਹਾਂ ਤਾਂ ਤਾਰੇ ਦੀ ਸੁੰਦਰਤਾ ਨੂੰ ਦੇਖ ਕੇ ਦਿਲ ਨੂੰ ਸਕੂਨ ਮਿਲਦਾ ਹੈ। ਪਰ ਕੀ ਤੁਸੀ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਤਾਰੇ ਅਲੋਪ ਹੁੰਦੇ ਜਾ ਰਹੇ ਨੇ? ਇੱਕ ਅਧਿਐਨ ਮੁਤਾਬਕ ਆਸਮਾਨ ਤੋਂ ਤਾਰਿਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਪਰ ਕੀ ਤੁਸੀ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਤਾਰੇ ਅਲੋਪ ਹੁੰਦੇ ਜਾ ਰਹੇ ਨੇ? ਇਸ ਦੇ ਪਿੱਛੇ ਦਾ ਕਾਰਨ ਆਰਟੀਫਿਸ਼ੀਅਲ ਲਾਈਟ ਨਾਲ ਪੈਦਾ ਹੋਣ ਵਾਲੇ ‘ਸਕਾਈ ਗਲੋਅ’ ਨੂੰ ਮੰਨਿਆ ਜਾ ਰਿਹਾ ਹੈ। 2011 ਤੋਂ ਹਰ ਸਾਲ ਰਾਤ ਨੂੰ ਧਰਤੀ ‘ਤੇ ਰੋਸ਼ਨੀ ਵਧਦੀ ਹੀ ਜਾ ਰਹੀ ਹੈ। 12 ਸਾਲ ਤੋਂ ਜਾਰੀ ਖੋਜ ‘ਚ ਇਹ ਸਾਹਮਣੇ ਆਇਆ ਕਿ ਹਰ ਸਾਲ ਅਸਮਾਨ ਦੀ ਚਮਕ 10 ਫੀਸਦੀ ਵੱਧ ਰਹੀ ਹੈ। ਆਉਣ ਵਾਲੇ ਸਮੇਂ 'ਚ ਹਾਲਾਤ ਅਜਿਹੇ ਹੋ ਜਾਣਗੇ ਕਿ ਤਾਰੇ ਨਜ਼ਰ ਹੀ ਨਹੀਂ ਆਉਣਗੇ।