ਸਾਲ 1994 ਇੱਕ ਤਰ੍ਹਾਂ ਨਾਲ ਭਾਰਤ ਲਈ ਖਾਸ ਮੰਨਿਆ ਜਾਂਦਾ ਹੈ

1994 'ਚ ਸੁੰਦਰਤਾ ਦੀ ਦੁਨੀਆ 'ਚ ਪਹਿਲੀ ਵਾਰ ਭਾਰਤੀ ਕੁੜੀ ਨੇ ਦੇਸ਼ ਦਾ ਨਾਂ ਪੂਰੀ ਦੁਨੀਆ 'ਚ ਪੇਸ਼ ਕੀਤਾ ਸੀ

ਸੁਸ਼ਮਿਤਾ ਨੇ ਪਹਿਲੀ ਵਾਰ ਮਿਸ ਯੂਨੀਵਰਸ ਦਾ ਤਾਜ ਜਿੱਤ ਕੇ ਭਾਰਤ ਨੂੰ ਇਹ ਮਾਣ ਦਿਵਾਇਆ ਸੀ

ਅੱਜ ਸੁਸ਼ਮਿਤਾ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ

ਸੁਸ਼ਮਿਤਾ ਮਾਡਲਿੰਗ, ਫਿਲਮਾਂ, ਸਮਾਜਿਕ ਕੰਮਾਂ ਨਾਲ ਜੁੜੀ ਹੋਈ ਹੈ

ਸੁਸ਼ਮਿਤਾ ਦੇ ਪਿਤਾ ਸ਼ੁਭਿਰ ਸੇਨ ਇੱਕ ਵਿੰਗ ਕਮਾਂਡਰ ਤੇ ਮਾਂ ਇੱਕ ਗਹਿਣੇ ਡਿਜ਼ਾਈਨਰ ਹੈ

ਸੁਸ਼ਮਿਤਾ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਹਵਾਈ ਸੈਨਾ 'ਚ ਭਰਤੀ ਹੋਣਾ ਚਾਹੁੰਦੀ ਸੀ

ਉਸਨੇ ਨਵੀਂ ਦਿੱਲੀ ਦੇ ਏਅਰ ਫੋਰਸ ਸਕੂਲ ਵਿੱਚ ਦਾਖਲਾ ਲਿਆ

ਪਰ ਬਾਅਦ ਵਿੱਚ ਕੁਝ ਕਾਰਨਾਂ ਕਰਕੇ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ

ਆਪਣੀ ਪੜ੍ਹਾਈ ਪੂਰੀ ਨਾ ਕਰਨ ਤੋਂ ਬਾਅਦ ਸੁਸ਼ਮਿਤਾ ਨੇ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਿਆ