WhatsApp ਦੁਨੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣਾ ਵਾਲੇ ਮੈਸੇਜਿੰਗ ਪਲੇਟਫਾਰਮ ਹੈ ਇਸੇ ਕਰਕੇ ਇਹ ਘਪਲੇਬਾਜ਼ਾਂ ਦੇ ਨਿਸ਼ਾਨੇ ਉੱਤੇ ਰਹਿੰਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹੇ ਲੋਕ ਕਈ ਤਰੀਕਿਆਂ ਨਾਲ ਤੁਹਾਨੂੰ ਨਿਸ਼ਾਨਾ ਬਣਾ ਸਕਦੇ ਹਨ ਜਿਨ੍ਹਾਂ ਵਿੱਚੋਂ ਇੱਕ Apk File ਹੈ।

ਘਪਲੇਬਾਜ਼ ਕਈ ਤਰ੍ਹਾਂ ਦੀਆਂ ਫਾਈਲਾਂ ਲੋਕਾਂ ਨੂੰ ਭੇਜਦੇ ਹਨ ਜੋ ਕਿ ਸੁਨੇਹਿਆਂ ਜਾਂ ਹੋਰ ਤਰੀਕਿਆਂ ਨਾਲ ਭੇਜੀਆਂ ਜਾਂਦੀਆਂ ਹਨ

ਘਪਲੇਬਾਜ਼ ਕਹਿੰਦੇ ਹਨ ਕਿ Apk ਨੂੰ ਡਾਊਨਲੋਡ ਕਰਨਾ ਪਵੇਗਾ ਫਿਰ ਹੀ ਇਹ ਕੰਮ ਕਰੇਗਾ।



ਇੰਸਟਾਲ ਕਰਦੇ ਸਮੇਂ ਇਹ ਕਈ ਇਜਾਜ਼ਤ ਮੰਗਦੇ ਹਨ ਤੇ ਜਦੋਂ ਤੁਸੀਂ ਇਜਾਜ਼ਤ ਦਿੰਦੇ ਹੋ ਤਾਂ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ।



ਇਸ ਰਾਹੀਂ ਘਪਲੇਬਾਜ਼ ਜਾਅਲੀ ਐਪ ਭੇਜਦੇ ਹਨ ਜਿਸ ਰਾਹੀਂ ਉਹ ਤੁਹਾਡਾ ਡਾਟਾ ਚੋਰੀ ਕਰਦੇ ਹਨ ਤੇ ਖਾਤਾ ਵੀ ਖਾਲੀ ਕਰ ਸਕਦੇ ਹਨ।



ਜੇ ਤੁਹਾਨੂੰ ਕਿਸੇ ਅਣਜਾਨ ਨੰਬਰ ਤੋਂ APK ਫਾਈਲ ਆਉਂਦੀ ਹੈ ਤਾਂ ਉਸ ਉੱਤੇ ਓਕੇ ਨਾ ਕਰੋ।



ਅਜਿਹੀ ਫਾਇਲ ਨੂੰ ਡਾਊਨਲੋਡ ਨਾ ਕਰਨਾ ਤੁਹਾਡੇ ਲਈ ਬਿਹਤਰ ਹੈ ਕਿਉਂਕਿ ਇਸ ਦੇ ਨਾਲ ਵਾਇਰਲ ਤੁਹਾਡੇ ਫੋਨ ਵਿੱਚ ਆ ਜਾਂਦਾ ਹੈ।



ਇਨ੍ਹਾਂ ਫਾਇਲਾਂ ਨੂੰ ਪਛਾਣਨਾ ਸੌਖਾ ਕੰਮ ਹੈ ਕਿਉਂਕਿ ਇਨ੍ਹਾਂ ਦੇ ਅਖ਼ੀਰ ਵਿੱਚ .APK ਲਿਖਿਆ ਹੁੰਦਾ ਹੈ ਜਦੋਂ ਕਿ ਫੋਟੋ ਦੇ ਅਖੀਰ ਵਿੱਚ JPEG, PNG ਲਿਖਿਆ ਹੁੰਦਾ ਹੈ।