AC ਧਮਾਕੇ ਦੇ ਕਾਰਨ ਗਰਮੀਆਂ ਵਿਚ ਏਅਰ ਕੰਡੀਸ਼ਨਰ ਵਿਚ ਅੱਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਜੋਖ਼ਮ ਨੂੰ ਘਟਾਉਣ ਲਈ, ਨਿਯਮਤ ਦੇਖਭਾਲ, ਸਹੀ ਵਰਤੋਂ ਅਤੇ ਸਾਵਧਾਨੀ ਜ਼ਰੂਰੀ ਹੈ।



ਗਰਮੀਆਂ ਦੇ ਦਿਨਾਂ 'ਚ AC ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਗਰਮੀਆਂ ਵਿਚ ਏਸੀ ਵਿੱਚ ਅੱਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ।

AC ਦੀ ਲਗਾਤਾਰ ਵਰਤੋਂ ਬਿਜਲੀ ਦੇ ਸਰਕਟਾਂ 'ਤੇ ਦਬਾਅ ਪਾਉਂਦੀ ਹੈ, ਜਿਸ ਨਾਲ ਵਾਇਰਿੰਗ ਵਿਚ ਸ਼ਾਰਟ ਸਰਕਟ ਹੋ ਸਕਦਾ ਹੈ। ਧੂੜ, ਗੰਦਗੀ, ਜਾਂ ਫਿਲਟਰਾਂ ਦੀ ਸਫ਼ਾਈ ਦੀ ਘਾਟ ਮੋਟਰ ਨੂੰ ਜ਼ਿਆਦਾ ਗਰਮ ਕਰ ਸਕਦੀ ਹੈ।

ਪੁਰਾਣੀਆਂ ਜਾਂ ਘਟੀਆ-ਗੁਣਵੱਤਾ ਵਾਲੀਆਂ ਤਾਰਾਂ ਗਰਮੀ 'ਚ ਪਿਘਲ ਸਕਦੀਆਂ ਹਨ, ਜਿਸ ਨਾਲ ਅੱਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਗੈਸ ਲੀਕ ਹੋਣ ਕਾਰਨ ਦਬਾਅ ਵਧਦਾ ਹੈ, ਜਿਸ ਨਾਲ ਕੰਪ੍ਰੈਸਰ ਨੂੰ ਅੱਗ ਲੱਗ ਸਕਦੀ ਹੈ।

ਮਾੜੀ ਇੰਸਟਾਲੇਸ਼ ਵੀ ਅੱਗ ਦਾ ਕਾਰਨ ਬਣਦੀ ਹੈ। ਗ਼ਲਤ ਢੰਗ ਨਾਲ ਸਥਾਪਿਤ AC ਸਿਸਟਮ ਅਸੁਰੱਖਿਅਤ ਹੋ ਸਕਦਾ ਹੈ।

ਗਰਮੀਆਂ 'ਚ ਵਧੇ ਹੋਏ ਤਾਪਮਾਨ ਕਾਰਨ ਬਾਹਰੀ ਯੂਨਿਟ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ। ਕਈ ਮਾਮਲਿਆਂ ਵਿਚ, ਮਿਸ਼ਰਤ ਜਲਣਸ਼ੀਲ ਗੈਸ ਦੀ ਦੁਬਾਰਾ ਭਰਾਈ ਵੀ ਅੱਗ ਲੱਗਣ ਦੀਆਂ ਘਟਨਾਵਾਂ ਦਾ ਕਾਰਨ ਬਣਦੀ ਹੈ।

ਹਰ ਸੀਜ਼ਨ ਤੋਂ ਪਹਿਲਾਂ AC ਦੀ ਸਫ਼ਾਈ ਅਤੇ ਜਾਂਚ ਕਰਵਾਓ। ਸਟੈਂਡਰਡ ਕੇਬਲ ਅਤੇ ਸਰਕਟ ਬ੍ਰੇਕਰ ਵਰਤੋ।ਇਕ ਸਾਕਟ ਤੋਂ ਇੱਕੋ ਸਮੇਂ ਕਈ ਡਿਵਾਈਸਾਂ ਨਾ ਚਲਾਓ।



ਬਾਹਰੀ ਯੂਨਿਟ ਦੇ ਆਲੇ-ਦੁਆਲੇ ਹਵਾ ਦੇ ਪ੍ਰਵਾਹ ਨੂੰ ਯਕੀਨੀ ਬਣਾਓ। ਨੇੜੇ ਅੱਗ ਬੁਝਾਊ ਯੰਤਰ ਰੱਖੋ ਅਤੇ ਧੂੰਏਂ ਦਾ ਪਤਾ ਲਗਾਉਣ ਵਾਲਾ ਯੰਤਰ ਲਗਾਓ।



ਰਾਤ ਭਰ ਏਸੀ ਨਾ ਚਲਾਓ, ਵਿਚਕਾਰ ਬ੍ਰੇਕ ਲਓ।

ਰਾਤ ਭਰ ਏਸੀ ਨਾ ਚਲਾਓ, ਵਿਚਕਾਰ ਬ੍ਰੇਕ ਲਓ।

ਏਸੀ ਸਿਰਫ਼ ਸਿਖਲਾਈ ਪ੍ਰਾਪਤ ਅਤੇ ਅਧਿਕਾਰਤ ਕਰਮਚਾਰੀਆਂ ਤੋਂ ਹੀ ਲਗਾਓ।



ਧਿਆਨ ਦੇਣ ਯੋਗ ਹੈ ਕਿ ਗਰਮੀਆਂ ਦੇ ਮੌਸਮ ਦੇ ਆਉਣ ਦੇ ਨਾਲ ਹੀ ਘਰਾਂ ਵਿਚ ਏਅਰ ਕੰਡੀਸ਼ਨਰ ਕਈ ਘੰਟਿਆਂ ਤੱਕ ਚੱਲਦੇ ਰਹਿੰਦੇ ਹਨ। ਸਾਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ। ਏਸੀ ਨੂੰ ਲਗਾਤਾਰ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਸਫ਼ਾਈ ਵੀ ਰੱਖਣੀ ਚਾਹੀਦੀ ਹੈ।