ਵੀਅਤਨਾਮ ਸਥਿਤ ਸਾਈਬਰ ਠੱਗਾਂ ਦਾ ਇੱਕ ਗਿਰੋਹ ਈ-ਚਲਾਨ ਦੇ ਨਾਂਅ 'ਤੇ ਭਾਰਤੀ ਲੋਕਾਂ ਨੂੰ ਠੱਗ ਰਿਹਾ ਹੈ।



ਲੋਕਾਂ ਨੂੰ ਲੁੱਟਣ ਦੀ ਨੀਅਤ ਨਾਲ ਚਲਾਨ ਦੇ ਫਰਜ਼ੀ ਸੰਦੇਸ਼ ਭੇਜ ਰਹੇ ਹਨ।



ਮੈਸੇਜ 'ਚ ਇੱਕ ਲਿੰਕ ਹੁੰਦਾ ਹੈ, ਜਿਸ 'ਤੇ ਕਲਿੱਕ ਕਰਨ ਤੋਂ ਬਾਅਦ ਯੂਜ਼ਰ ਦੇ ਫੋਨ 'ਚਐਪ ਇੰਸਟਾਲ ਹੋ ਜਾਂਦੀ ਹੈ।



ਇਸ ਵਿੱਚ ਟਰੈਫਿਕ ਨਿਯਮਾਂ ਨੂੰ ਤੋੜਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।



ਇਸ ਤੋਂ ਬਾਅਦ ਜੁਰਮਾਨੇ ਦੀ ਹੋਰ ਵਿਆਖਿਆ ਕਰਕੇ ਹੇਠਾਂ ਇੱਕ ਲਿੰਕ ਦਿੱਤਾ ਜਾਂਦਾ ਹੈ।



ਜਿਵੇਂ ਹੀ ਯੂਜ਼ਰ ਲਿੰਕ 'ਤੇ ਕਲਿੱਕ ਕਰਦਾ ਹੈ, ਫੋਨ 'ਚ ਦੀ ਐਪ ਇੰਸਟਾਲ ਹੋ ਜਾਂਦੀ ਹੈ।



ਇਸ ਤੋਂ ਬਾਅਦ ਐਪ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਹੈਕਰਾਂ ਨੂੰ ਫੋਨ ਤੱਕ ਪਹੁੰਚ ਮਿਲਦੀ ਹੈ।



ਰਿਪੋਰਟਾਂ ਮੁਤਾਬਕ ਇਸ ਸਾਈਬਰ ਗਰੁੱਪ ਨੇ 16 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ।