ਔਨਲਾਈਨ ਫੋਨ ਖਰੀਦ ਰਹੇ ਹੋ ਤਾਂ ਪ੍ਰੋਡਕਟ ਅਸਲੀ ਹੈ ਜਾਂ ਨਕਲੀ ਚੰਗੀ ਤਰ੍ਹਾਂ ਜਾਣਨਾ ਜ਼ਰੂਰੀ ਹੈ ਜੇਕਰ iPhone ਖਰੀਦ ਰਹੇ ਹੋ ਤਾਂ ਇਹ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਇਹ ਪੁਰਾਣਾ ਜਾਂ ਨਕਲੀ ਤਾਂ ਨਹੀਂ ਹੈ ਅਸਲੀ iPhone ਉੱਤੇ ਹਮੇਸ਼ਾ IMEI ਨੰਬਰ ਹੁੰਦਾ ਹੈ ਜੇਕਰ IMEI ਨੰਬਰ ਨਹੀਂ ਹੈ ਤਾਂ ਫੋਨ ਨਕਲੀ ਹੋਣ ਦੀ ਸੰਭਾਵਨਾ ਹੈ IMEI ਦੀ ਜਾਂਚ ਕਰਨ ਲਈ iPhone ਦੀ ਸੈਟਿੰਗ ਵਿੱਚ ਜਾਓ,ਇਸ ਤੋਂ ਬਾਅਦ ਜਨਰਲ 'ਤੇ ਟੈਪ ਕਰੋ, ਫਿਰ about ਸ਼ੈਕਸ਼ਨ ਵਿੱਚ ਜਾਓ ਜੇਕਰ IMEI ਨੰਬਰ ਨਹੀਂ ਦਿਖ ਰਿਹਾ ਤਾਂ ਫੋਨ ਨਕਲੀ ਜਾਂ ਡਮੀ ਹੋ ਸਕਦਾ ਹੈ iPhone ਦਾ ਮਾਡਲ ਚੈੱਕ ਕਰਨ ਲਈ ਤੁਸੀਂ Apple Support Website ਦੀ ਮਦਦ ਲੈ ਸਕਦੇ ਹੋ,ਇਸ ਲਈ ਸੀਰੀਅਲ ਨੰਬਰ ਜਰੂਰੀ ਹੈ ਫਿਰ 10 digit ਦਾ ਸੀਰੀਅਲ ਨੰਬਰ ਚੈੱਕ ਕਰਨ ਲਈ ਥੱਲੇ ਸਕਰੋਲ ਕਰੋ ਅਤੇ ਨੰਬਰ ਨੋਟ ਕਰੋ ਫਿਰ Apple ਵੈਬ ਪੇਜ (https//checkcoverage.apple.com/?locale=en_in) ਉੱਤੇ ਜਾਓ ਇੱਥੇ ਸੀਰੀਅਲ ਨੰਬਰ ਪੇਸਟ ਕਰੋ, ਇੱਥੇ ਤੁਹਾਨੂੰ ਮਾਡਲ ਨਾਲ ਜੁੜੀ ਸਾਰੀ ਜਾਣਕਾਰੀ ਮਿਲ ਜਾਵੇਗੀ ਵੈਸੇ, ਇਸ ਦੀ ਸੱਚਾਈ ਜਾਣਨ ਲਈ, ਤੁਸੀਂ ਓਪਰੇਟਿੰਗ ਸਿਸਟਮ ਨੂੰ ਵੀ ਚੈੱਕ ਕਰ ਸਕਦੇ ਹੋ। ਦਰਅਸਲ, ਆਈਫੋਨ iOS 'ਤੇ ਚੱਲਦੇ ਹਨ, ਜੋ ਐਪਲ ਦਾ ਆਪਰੇਟਿੰਗ ਸਿਸਟਮ ਹੈ। ਇਹ ਐਂਡਰਾਇਡ ਤੋਂ ਵੱਖਰਾ ਹੈ।