ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਪ੍ਰੀਪੇਡ ਅਤੇ ਪੋਸਟਪੇਡ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਔਸਤਨ 15 ਫੀਸਦੀ ਦਾ ਵਾਧਾ ਕੀਤਾ ਹੈ।



ਇਸ ਤੋਂ ਬਾਅਦ ਜ਼ਿਆਦਾਤਰ ਲੋਕਾਂ ਦਾ ਝੁਕਾਅ BSNL ਵੱਲ ਹੋ ਰਿਹਾ ਹੈ।

BSNL ਵੀ ਇਸ ਸਥਿਤੀ ਦਾ ਫਾਇਦਾ ਉਠਾ ਰਹੀ ਹੈ ਤੇ ਲੋਕਾਂ ਤੱਕ ਸਸਤੇ ਪਲਾਨ ਪਹੁੰਚਾ ਰਹੀ ਹੈ।

ਜੇ ਤੁਸੀਂ ਵੀ ਆਪਣੇ ਮੌਜੂਦਾ ਮੋਬਾਈਲ ਨੰਬਰ ਨੂੰ BSNL ਵਿੱਚ ਪੋਰਟ ਕਰਨਾ ਚਾਹੁੰਦੇ ਹੋ, ਜਾਣੋ ਸਹੀ ਤਰੀਕਾ

1900 'ਤੇ ਇੱਕ SMS ਭੇਜ ਕੇ ਵਿਲੱਖਣ ਪੋਰਟਿੰਗ ਕੋਡ (UPC) ਪ੍ਰਾਪਤ ਕਰੋ।

SMS ਦਾ ਫਾਰਮੈਟ “PORT ਸਪੇਸ 10 ਅੰਕਾਂ ਵਾਲਾ ਮੋਬਾਈਲ ਨੰਬਰ” ਹੋਵੇਗਾ। ਉਦਾਹਰਨ ਲਈ, ਪੋਰਟ 8888888888

ਇਸ ਤੋਂ ਬਾਅਦ ਨੰਬਰ ਪੋਰਟਿੰਗ ਲਈ ਬੇਨਤੀ ਕਰਨ ਲਈ BSNL ਗਾਹਕ ਸੇਵਾ ਕੇਂਦਰ'ਤੇ ਜਾਓ।



ਗਾਹਕ ਐਪਲੀਕੇਸ਼ਨ ਫਾਰਮ (CAF) ਭਰੋ ਤੇ ਪ੍ਰੋਸੈਸਿੰਗ ਲਈ ਲਾਜ਼ਮੀ ਪੋਰਟਿੰਗ ਫੀਸ ਦਾ ਭੁਗਤਾਨ ਕਰੋ।



ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਫਿਲਹਾਲ BSNL ਆਪਣੇ ਨੈੱਟਵਰਕ 'ਤੇ ਪੋਰਟ ਕਰਨ ਲਈ ਗਾਹਕਾਂ ਤੋਂ ਕੋਈ ਚਾਰਜ ਨਹੀਂ ਲੈ ਰਿਹਾ ਹੈ।



ਇਸ ਤੋਂ ਬਾਅਦ ਤੁਹਾਨੂੰ ਇੱਕ ਨਵਾਂ BSNL ਸਿਮ ਕਾਰਡ ਜਾਰੀ ਕੀਤਾ ਜਾਵੇਗਾ।



ਜੇ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਟੋਲ-ਫ੍ਰੀ ਨੰਬਰ 1800-180-1503 'ਤੇ ਸੰਪਰਕ ਕਰੋ ਜਾਂ 1503 'ਤੇ ਕਾਲ ਕਰੋ।