ਫ਼ੋਨ ਦੀ ਬੈਟਰੀ ਬਚਾਉਣ ਦਾ ਸਭ ਤੋਂ ਵਧੀਆ ਵਿਕਲਪ ਤੁਹਾਡੇ ਫ਼ੋਨ ਦੀਆਂ ਸੈਟਿੰਗਾਂ ਤੋਂ ਡਾਰਕ ਮੋਡ ਨੂੰ ਐਕਟੀਵੇਟ ਕਰਨਾ ਹੈ।



ਅਜਿਹਾ ਇਸ ਲਈ ਕਿਉਂਕਿ OLED ਅਤੇ AMOLED ਦੇ ਨਾਲ ਆਉਣ ਵਾਲੇ ਸਮਾਰਟਫੋਨ ਦੀ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ।



ਜਦੋਂ ਲਾਈਟ ਮੋਡ ਕਿਰਿਆਸ਼ੀਲ ਹੁੰਦਾ ਹੈ ਤਾਂ ਅਜਿਹੇ 'ਚ ਬੈਟਰੀ ਜਲਦੀ ਖ਼ਪਤ ਹੋ ਜਾਂਦੀ ਹੈ।



ਬੈਟਰੀ ਬਚਾਉਣ ਲਈ, ਆਪਣੇ ਫ਼ੋਨ ਦੀ ਸਕਰੀਨ ਦੀ Brightness ਨੂੰ ਘੱਟੋ-ਘੱਟ ਰੱਖੋ।



ਇਸ ਤੋਂ ਇਲਾਵਾ GPS ਅਤੇ ਲੋਕੇਸ਼ਨ ਸਰਵਿਸ ਵੀ ਫੋਨ ਦੀ ਬੈਟਰੀ ਨੂੰ ਪ੍ਰਭਾਵਿਤ ਕਰਦੀ ਹੈ।



ਗੈਰ-ਜ਼ਰੂਰੀ ਐਪਲੀਕੇਸ਼ਨਾਂ ਦੀਆਂ ਪੁਸ਼ ਸੂਚਨਾਵਾਂ ਨੂੰ ਵੀ ਬੰਦ ਕਰੋ।



ਬੈਕਗ੍ਰਾਊਂਡ ਐਪਸ ਨੂੰ ਵਾਰ-ਵਾਰ ਬੰਦ ਨਾ ਕਰੋ। ਇਸ ਨਾਲ ਤੁਹਾਡੀ ਬੈਟਰੀ ਜ਼ਿਆਦਾ ਦੇਰ ਤੱਕ ਚੱਲ ਸਕਦੀ ਹੈ।