ਆਨਲਾਈਨ ਆਈਫੋਨ ਖਰੀਦ ਰਹੇ ਹੋ ਤਾਂ ਨਕਲੀ ਅਤੇ ਅਸਲੀ ਪ੍ਰੋਡਕਟ ਦੀ ਜ਼ਰੂਰ ਪਛਾਣ ਕਰ ਲਓ ਜੇਕਰ ਤੁਸੀਂ ਆਈਫੋਨ ਖਰੀਦ ਰਹੇ ਹੋ ਤਾਂ ਦੇਖ ਲਓ ਕਿ ਇਹ ਰਿਫਬ੍ਰਿਸ਼ਡ ਜਾਂ ਨਕਲੀ ਤਾਂ ਨਹੀਂ ਹੈ ਅਸਲੀ ਆਈਫੋਨ ਵਿੱਚ ਹਮੇਸ਼ਾ IMEI ਨੰਬਰ ਹੁੰਦਾ ਹੈ, ਜੇਕਰ IMEI ਨੰਬਰ ਨਹੀਂ ਹੈ ਤਾਂ ਮਾਡਲ ਨਕਲੀ ਹੋਣ ਦੀ ਸੰਭਾਵਨਾ ਹੁੰਦੀ ਹੈ IMEI ਨੰਬਰ ਚੈੱਕ ਕਰਨ ਲਈ ਆਈਫੋਨ ਦੀ ਸੈਟਿੰਗ ਵਿੱਚ ਜਾਓ। ਇਸ ਤੋਂ ਬਾਅਦ ਜਨਰਲ 'ਤੇ ਟੈਪ ਕਰੋ ਅਤੇ ਫਿਰ About ਸੈਕਸ਼ਨ ਵਿੱਚ ਜਾਓ। IMEI ਨੰਬਰ ਨਹੀਂ ਨਜ਼ਰ ਆ ਰਿਹਾ ਹੈ ਤਾਂ ਫੋਨ ਡਮੀ ਜਾਂ ਨਕਲੀ ਹੋ ਸਕਦਾ ਹੈ ਆਈਫੋਨ ਦਾ ਮਾਡਲ ਚੈੱਕ ਕਰਨ ਲਈ ਤੁਸੀਂ Apple Support Website ਦੀ ਮਦਦ ਲੈ ਸਕਦੇ ਹੋ ਆਈਫੋਨ ਦਾ ਨੰਬਰ ਦੇਖਣ ਲਈ ਤੁਸੀਂ ਡਿਵਾਈਸ ਸੈਟਿੰਗ ਵਿੱਚ ਜਾਓ ਅਤੇ ਫਿਰ About 'ਤੇ ਜਾਓ ਫਿਰ 10 ਡਿਜੀਟ ਦਾ ਸੀਰੀਅਲ ਨੰਬਰ ਦੇਖਣ ਲਈ ਹੇਠਾਂ ਸਕ੍ਰੋਲ ਕਰੋ ਅਤੇ ਨੰਬਰ ਕਾਪੀ ਕਰੋ ਇਸ ਤੋਂ ਬਾਅਦ Apple web page (https://checkcoverage.apple.com/?locale=en_IN 'ਤੇ ਜਾਓ ਇੱਥੇ ਸੀਰੀਅਲ ਨੰਬਰ ਪੇਸਟ ਕਰੋ, ਇੱਥੇ ਤੁਹਾਨੂੰ ਮਾਡਲ ਨਾਲ ਜੁੜੀ ਹਰ ਜਾਣਕਾਰੀ ਮਿਲੇਗੀ