ਲੋਕ Iphone ਦੀ ਬੈਟਰੀ ਨੂੰ ਲੈ ਕੇ ਸ਼ਿਕਾਇਤ ਕਰਦੇ ਹਨ ਕਿ ਇਹ ਬਹੁਤ ਜਲਦੀ ਖ਼ਤਮ ਹੋ ਜਾਂਦੀ ਹੈ Ihone ਯੂਜ਼ਰਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫੋਨ ਦੀ ਚਾਰਜਿੰਗ 80% ਤੋਂ ਬਾਅਦ ਬੰਦ ਹੋ ਜਾਂਦੀ ਹੈ। Iphone ਚਾਰਜ ਹੋਣਾ ਬੰਦ ਕਰ ਦਿੰਦਾ ਹੈ ਤੇ ਇਸ 'ਤੇ ਲਿਖਿਆ ਆਉਂਦਾ ਹੈ, 'battery charging on hold' ਜਦੋਂ ਬੈਟਰੀ ਬਹੁਤ ਗਰਮ ਹੋ ਜਾਂਦੀ ਹੈ, ਚਾਰਜਿੰਗ ਬੰਦ ਹੋ ਜਾਂਦੀ ਹੈ ਪਰ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਅਜਿਹਾ ਸਿਰਫ ਓਵਰਹੀਟਿੰਗ ਕਾਰਨ ਨਹੀਂ ਹੁੰਦਾ। Apple ਨੇ ਕਿਹਾ ਕਿ ਫੋਨ ਨੂੰ ਅਸਲੀ ਚਾਰਜਰ ਨਾਲ ਚਾਰਜਰ ਨਾਲ ਚਾਰਜ ਕਰੋ ਜੋ ਨਾਲ ਦਿੱਤਾ ਗਿਆ ਸੀ। ਆਪਣੇ ਫੋਨ ਦੇ ਚਾਰਜਿੰਗ ਪੋਰਟ ਤੋਂ ਕਿਸੇ ਵੀ ਮਲਬੇ ਨੂੰ ਵੀ ਸਾਫ਼ ਕਰੋ ਤੇ ਮੁੜ ਤੋਂ ਚਾਰਜ ਲਾਓ iOS 13ਤੋਂ ਬਾਅਦ iPhone ਤੁਹਾਡੀ ਰੋਜ਼ਾਨਾ ਚਾਰਜਿੰਗ ਰੁਟੀਨ ਨੂੰ ਸਮਝਣ ਲਈ on-device machine ਦੀ ਵਰਤੋਂ ਕਰਦਾ ਹੈ। ਜੇਕਰ ਤੁਹਾਡਾ ਫ਼ੋਨ ਹਮੇਸ਼ਾ 80% ਚਾਰਜ ਹੋਣ 'ਤੇ ਬੰਦ ਹੋ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਫ਼ੋਨ ਦੀ ਸੈਟਿੰਗ ਵਿੱਚ Optimised Battery Charging ਵਿਕਲਪ ਚਾਲੂ ਕੀਤਾ ਗਿਆ ਹੋਵੇ।