ਅੱਜ ਦੇ ਡਿਜੀਟਲ ਯੁੱਗ ਵਿੱਚ Gmail ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ।



ਈਮੇਲ ਭੇਜਣ ਤੋਂ ਲੈਕੇ ਗੂਗਲ ਡ੍ਰਾਈਵ, ਗੂਗਲ ਫੋਟੋਜ਼ ਅਤੇ ਯੂਟਿਊਬ ਜਿਹੇ ਕਈ ਖਾਸ ਐਪਸ ਤੱਕ ਪਹੁੰਚ Gmail ਅਕਾਊਂਟ ਨਾਲ ਹੀ ਮਿਲਦੀ ਹੈ।

ਜੇ ਤੁਸੀਂ ਆਪਣਾ Gmail ਪਾਸਵਰਡ ਭੁਲ ਗਏ ਹੋ, ਤਾਂ ਫਿਕਰ ਕਰਨ ਦੀ ਲੋੜ ਨਹੀਂ ਹੈ। ਕੁਝ ਆਸਾਨ ਕਦਮਾਂ ਨਾਲ ਤੁਸੀਂ ਮਿੰਟਾਂ ਵਿੱਚ ਆਪਣਾ Gmail ਅਕਾਊਂਟ ਮੁੜ ਪ੍ਰਾਪਤ ਕਰ ਸਕਦੇ ਹੋ।



ਜੇ ਤੁਸੀਂ ਆਪਣਾ Gmail ਪਾਸਵਰਡ ਭੁਲ ਗਏ ਹੋ, ਤਾਂ ਇਸਨੂੰ ਰੀਸੈੱਟ ਕਰਨ ਲਈ ਹੇਠਾਂ ਦਿੱਤੇ ਕਦਮਾਂ ਨੂੰ ਫਾਲੋ ਕਰੋ



ਸਭ ਤੋਂ ਪਹਿਲਾਂ ਆਪਣੇ ਬ੍ਰਾਉਜ਼ਰ ਵਿੱਚ Google Account Recovery Page ਖੋਲੋ। ਇੱਥੇ ਤੁਹਾਨੂੰ ਆਪਣਾ Gmail ਐਡਰੈੱਸ ਦਰਜ ਕਰਕੇ Next ਬਟਨ 'ਤੇ ਕਲਿੱਕ ਕਰਨਾ ਹੋਵੇਗਾ।

Google ਪਹਿਲਾਂ ਤੁਹਾਡੇ ਤੋਂ ਪਿਛਲਾ ਪਾਸਵਰਡ ਪੁੱਛੇਗਾ।

Google ਪਹਿਲਾਂ ਤੁਹਾਡੇ ਤੋਂ ਪਿਛਲਾ ਪਾਸਵਰਡ ਪੁੱਛੇਗਾ।

ਜੇਕਰ ਤੁਹਾਨੂੰ ਯਾਦ ਹੈ ਤਾਂ ਉਸਨੂੰ ਦਰਜ ਕਰੋ ਅਤੇ Next 'ਤੇ ਕਲਿੱਕ ਕਰੋ। ਜੇਕਰ ਤੁਹਾਨੂੰ ਪੁਰਾਣਾ ਪਾਸਵਰਡ ਯਾਦ ਨਹੀਂ ਹੈ, ਤਾਂ Try another way ਦਾ ਵਿਕਲਪ ਚੁਣੋ।

Google ਤੁਹਾਡੇ ਅਕਾਊਂਟ ਨਾਲ ਜੁੜੇ ਮੋਬਾਈਲ ਨੰਬਰ 'ਤੇ ਇੱਕ OTP ਭੇਜੇਗਾ। ਮੋਬਾਈਲ ਨੰਬਰ 'ਤੇ ਆਇਆ OTP ਦਰਜ ਕਰੋ ਅਤੇ Next ਬਟਨ 'ਤੇ ਕਲਿੱਕ ਕਰੋ।



ਜੇਕਰ ਤੁਹਾਡੇ ਕੋਲ ਮੋਬਾਈਲ ਨੰਬਰ ਦੀ ਪਹੁੰਚ ਨਹੀਂ ਹੈ, ਤਾਂ Google ਤੁਹਾਡੇ ਬੈਕਅਪ ਈਮੇਲ 'ਤੇ ਇੱਕ ਵੈਰੀਫਿਕੇਸ਼ਨ ਲਿੰਕ ਭੇਜ ਸਕਦਾ ਹੈ।

ਕੁਝ ਮਾਮਲਿਆਂ ਵਿੱਚ, ਤੁਹਾਨੂੰ ਸਿਕਿਊਰਿਟੀ ਸਵਾਲਾਂ ਦੇ ਜਵਾਬ ਦੇਣ ਦਾ ਵਿਕਲਪ ਵੀ ਮਿਲ ਸਕਦਾ ਹੈ।

ਕੁਝ ਮਾਮਲਿਆਂ ਵਿੱਚ, ਤੁਹਾਨੂੰ ਸਿਕਿਊਰਿਟੀ ਸਵਾਲਾਂ ਦੇ ਜਵਾਬ ਦੇਣ ਦਾ ਵਿਕਲਪ ਵੀ ਮਿਲ ਸਕਦਾ ਹੈ।

ਵੈਰੀਫਿਕੇਸ਼ਨ ਦੇ ਬਾਅਦ, ਤੁਹਾਨੂੰ ਨਵਾਂ ਪਾਸਵਰਡ ਬਣਾਉਣ ਦਾ ਵਿਕਲਪ ਮਿਲੇਗਾ।



ਨਵਾਂ ਪਾਸਵਰਡ ਐਸਾ ਚੁਣੋ ਜੋ ਮਜ਼ਬੂਤ ਹੋਵੇ ਅਤੇ ਜਿਸਨੂੰ ਤੁਸੀਂ ਆਸਾਨੀ ਨਾਲ ਯਾਦ ਰੱਖ ਸਕੋ। Confirm ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਪਾਸਵਰਡ ਰੀਸੈਟ ਹੋ ਜਾਵੇਗਾ।