Google Map ਦੀ ਵਰਤੋ ਤਕਰੀਬਨ ਹਰ ਦੇਸ਼ ਵਿੱਚ ਕੀਤੀ ਜਾਂਦੀ ਹੈ, ਇਹ ਇੱਕ ਸ਼ਾਨਦਾਰ Navigation ਟੂਲ ਮੰਨਿਆ ਜਾਂਦਾ ਹੈ। ਮੰਜ਼ਿਲ ਤੇ ਪਹੁੰਚਣਾ ਹੋਵੇ ਜਾਂ ਫਿਰ ਜਾਮ ਤੋਂ ਛੁਟਕਾਰਾ ਪਾਉਣਾ ਹੋਵੇ ਤਾਂ ਲੋਕ ਗੂਗਲ ਮੈਪ ਦੀ ਵਰਤੋਂ ਕਰਦੇ ਹਨ। ਪਰ ਕੀ ਤਹਾਨੂੰ ਪਤਾ ਹੈ ਕਿ ਗੂਗਲ ਮੈਪ ਇਹ ਵੀ ਦੱਸੇਗਾ ਕਿ ਕਿੱਥੇ ਚਲਾਨ ਕੱਟਿਆ ਜਾ ਰਿਹਾ ਹੈ। ਜੀ ਹਾਂ, ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਗਿਆ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਲੋਕ ਚਲਾਨ ਤੋਂ ਬਚਣ ਲਈ ਗੂਗਲ ਮੈਪ ਦੀ ਵਰਤੋਂ ਕਰਦੇ ਹਨ। ਲੋਕ ਕੁਝ ਪੁਆਂਇਟਸ ਲਈ ਗੂਗਲ ਮੈਪ ਉੱਤੇ ਇਹ ਜਾਣਕਾਰੀ ਸਾਂਝੀ ਕਰ ਰਹੇ ਹਨ। ਗੂਗਲ ਮੈਪ ਉੱਤੇ 'ਸਹਿਯੋਗ' ਪ੍ਰੋਗਰਾਮ ਚੱਲ ਰਿਹਾ ਹੈ ਜਿਸ ਵਿੱਚ ਯੂਜ਼ਰ ਕੁਝ ਡਿਟੇਲ ਭਰਕੇ ਪੁਆਂਇਟ ਲੈ ਸਕਦੇ ਹਨ। ਵੀਡੀਓ ਵਿੱਚ ਕੁਝ ਅਜਿਹੀਆਂ ਥਾਵਾਂ ਦਿਖਾਈਆਂ ਗਈਆਂ ਹਨ ਜਿੱਥੇ ਲਿਖਿਆ ਹੈ ਕਿ ਇੱਥੇ ਪੁਲਿਸ ਵਾਲੇ ਚਲਾਨ ਕੱਟਦੇ ਹਨ। ਹਾਲਾਂਕਿ ਅਸੀਂ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੰਦੇ ਹਾ। ਦੱਸ ਦਈਏ ਕਿ ਗੂਗਲ ਮੈਪ ਨੂੰ ਦੁਨੀਆ ਭਰ ਵਿੱਚ ਰਾਸਤਿਆਂ ਲਈ ਵਰਤਿਆ ਜਾਂਦਾ ਹੈ।