ਲਗਾਤਾਰ ਚਲਾਓ AC, ਕੂਲਰ ਅਤੇ ਪੱਖਾ, ਬਿਜਲੀ ਦਾ ਬਿੱਲ ਆਵੇਗਾ ਜ਼ੀਰੋ, ਜਾਣ ਲਓ ਤਰੀਕਾ

AC, ਕੂਲਰ ਅਤੇ ਪੱਖਾ ਚਲਾਉਣਾ ਹੈ ਤਾਂ ਕਿੰਨੇ ਕਿਲੋਵਾਟ ਦਾ ਸੋਲਰ ਸਿਸਟਮ ਲੱਗੇਗਾ?

Published by: ਏਬੀਪੀ ਸਾਂਝਾ

AC ਚਲਾਉਣ ਨਾਲ ਬਿਜਲੀ ਦਾ ਬਿੱਲ ਕਾਫੀ ਆਉਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਖਾਸ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਬਹੁਤ ਘੱਟ ਆਵੇਗਾ

Published by: ਏਬੀਪੀ ਸਾਂਝਾ

ਮਾਰਕਿਟ ਵਿੱਚ ਕਈ ਕੰਪਨੀਆਂ ਮੌਜੂਦ ਹਨ, ਜੋ ਸੋਲਰ ਪੈਨਲ ਸਿਸਟਮ ਪ੍ਰੋਵਾਈਡ ਸੇਲ ਕਰਦੀਆਂ ਹਨ, ਸਰਕਾਰ ਸਬਸਿਡੀ ਤੋਂ ਬਾਅਦ ਸੋਲਰ ਪੈਨਲ ਸਿਸਟਮ ਨੂੰ ਕਾਫੀ ਸਸਤੀ ਕੀਮਤ ਵਿੱਚ ਲਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਦੇ ਤਹਿਤ ਸਰਕਾਰ ਘਰ ‘ਤੇ ਸੋਲਰ ਪੈਨਲ ਲਵਾਉਣ ਦੇ ਲਈ ਸਬਸਿਡੀ ਦੇ ਰਹੀ ਹੈ, 3 ਕਿਲੋਵਾਟ ਦੇ ਸੋਲਰ ਸਿਸਟਮ ‘ਤੇ ਕਰੀਬ 78 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਮਿਲ ਰਹੀ ਹੈ

Published by: ਏਬੀਪੀ ਸਾਂਝਾ

ਘਰ ਵਿੱਚ ਇੱਕ ਏਸੀ ਚਲਾਉਣਾ ਹੈ, ਪੰਖੇ ਅਤੇ ਲਾਈਟ ਆਦਿ ਦੀ ਵਰਤੋਂ ਕਰਨੀ ਹੈ, ਇਸ ਦੇ ਲਈ ਤੁਹਾਨੂੰ ਘਰ ਵਿੱਚ ਕਰੀਬ 3 ਕਿਲੋਵਾਟ ਦਾ ਆਨ ਗ੍ਰਿਡ ਸੋਲਰ ਸਿਸਟਮ ਲਵਾਉਣਾ ਹੋਵੇਗਾ

Published by: ਏਬੀਪੀ ਸਾਂਝਾ

3 ਕਿਲੋਵਾਟ ਦੇ ਆਨ ਗ੍ਰਿਡ ਸੋਲਰ ਸਿਸਟਮ ਦੇ ਤਹਿਤ ਯੂਜ਼ਰਸ LED ਬਲਬ, 4 ਪੱਖੇ, ਗੈਜੇਟ ਚਾਰਜਿੰਗ, ਕੂਲਰ, ਇੱਕ ਏਸੀ ਅਤੇ ਫਰਿੱਜ ਆਦਿ ਆਸਾਨੀ ਨਾਲ ਚਲਾ ਸਕੋਗੇ। ਇਹ ਜਾਣਕਾਰੀ ਸੋਲਰ ਕੰਪਨੀ ਦੇ ਪੋਰਟਲ ‘ਤੇ ਲਿਸਟ ਹੈ

Published by: ਏਬੀਪੀ ਸਾਂਝਾ

ਸਰਕਾਰੀ ਸਬਸਿਡੀ ਲੈਣ ਲਈ ਆਥਰਾਈਜ਼ਡ ਡੀਲਰ ਜਾਂ ਕੰਪਨੀ ਨਾਲ ਹੀ ਸੋਲਰ ਪੈਨਲ ਲਵਾਉਣਾ ਹੋਵੇਗਾ, ਇਸ ਤੋਂ ਬਾਅਦ ਪੂਰੇ ਪੈਸੇ ਦੇਣੇ ਪੈਣਗੇ। ਫਿਰ ਸਬਸਿਡੀ ਦੇ ਤੌਰ ਤੇ ਤੁਹਾਡੇ ਬੈਂਕ ਵਿੱਚ ਪੈਸੇ ਆਉਣਗੇ

Published by: ਏਬੀਪੀ ਸਾਂਝਾ

ਸੋਲਰ ਪੈਨਲ ਆਫ ਗ੍ਰਿਡ ਅਤੇ ਹਾਈਬ੍ਰਿਡ ਮਾਡਲ ਦੇ ਰੂਪ ਵਿੱਚ ਆਉਂਦੇ ਹਨ, ਦੋਹਾਂ ਦੀ ਵੱਖ ਵੱਖ ਖੂਬੀਆਂ ਅਤੇ ਕੀਮਤ ਹੈ। ਮਾਰਡਨ ਸੋਲਰ ਪੈਨਲ ਹਾਈਬ੍ਰਿਡ ਹੈ, ਜੋ ਕਿ ਬੈਟਰੀ ਬੈਕਅੱਪ ਅਤੇ ਆਨ ਗ੍ਰਿਡ ਸਪੋਰਟ ਦੇ ਨਾਲ ਆਉਂਦਾ ਹੈ

Published by: ਏਬੀਪੀ ਸਾਂਝਾ

ਆਨ ਗ੍ਰਿਡ ਸੋਲਰ ਪੈਨਲ ਦੇ ਤਹਿਤ ਜਨਰੇਟ ਹੋਣ ਵਾਲੀ ਬਿਜਲੀ ਨੂੰ ਜੇਕਰ ਘਰ ਵਿੱਚ ਇਸਤੇਮਾਲ ਨਹੀਂ ਕਰਦੇ ਹਨ ਤਾਂ ਉਹ ਸਰਕਾਰੀ ਬਿਜਲੀ ਵਿਭਾਗ ਦੇ ਗ੍ਰਿਡ ਵਿੱਚ ਸਪਲਾਈ ਦਿੱਤੀ ਜਾਂਦੀ ਹੈ, ਜਿਸ ਦੇ ਬਦਲ ਵਿੱਚ ਇੱਕ ਰਕਮ ਵੀ ਮਿਲਦੀ ਹੈ

Published by: ਏਬੀਪੀ ਸਾਂਝਾ