ਬੱਚਿਆਂ ਦੇ ਸਕ੍ਰੀਨ ਟਾਈਮ ਨੂੰ ਕਿਵੇਂ ਘਟਾਇਆ ਜਾਵੇ?

Published by: ਏਬੀਪੀ ਸਾਂਝਾ

ਅੱਜ ਕੱਲ੍ਹ ਬੱਚੇ ਵੱਡੇ ਕਿਤਾਬਾਂ ਪੜ੍ਹਨ ਅਤੇ ਆਊਟਡੋਰ ਗੇਮਾਂ ਖੇਡਣ ਦੀ ਬਜਾਏ ਟੀਵੀ ਅਤੇ ਫ਼ੋਨ ‘ਤੇ ਜਿਆਦਾ ਸਮਾਂ ਬਤੀਤ ਕਰ ਰਹੇ ਹਨ



ਦੱਸ ਦਈਏ ਕਿ 6 ਸਾਲ ਤੱਕ ਦੇ ਬੱਚੇ ਨੂੰ ਸਕ੍ਰੀਨ ‘ਤੇ 1 ਤੋਂ 2 ਘੰਟੇ ਤੋਂ ਜ਼ਿਆਦਾ ਸਮਾਂ ਨਹੀਂ ਬਿਤਾਉਣਾ ਚਾਹੀਦਾ।



ਇਸ ਦੇ ਨਾਲ ਹੀ 18 ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਤੋਂ ਪੂਰੀ ਤਰ੍ਹਾਂ ਦੂਰ ਰੱਖੋ।



। ਫ਼ੋਨ ਜਾਂ ਟੀਵੀ ਸਕ੍ਰੀਨ ਦੀ ਵਰਤੋਂ ਨਾਲ ਬੱਚੇ ਦੀ ਮਾਨਸਿਕ ਸਿਹਤ, ਨੀਂਦ ਦੇ ਚੱਕਰ ਅਤੇ ਸਰੀਰਕ ਗਤੀਵਿਧੀ ‘ਤੇ ਮਾੜਾ ਅਸਰ ਪੈ ਸਕਦਾ ਹੈ।



ਸਕ੍ਰੀਨ ਟਾਈਮ ਨੂੰ ਕਿਵੇਂ ਘਟਾਇਆ ਜਾਵੇ



ਤੁਸੀਂ ਆਪਣੇ ਬੱਚੇ ਨੂੰ ਸਕ੍ਰੀਨ ਤੋਂ ਦੂਰ ਰੱਖਣ ਲਈ ਸ਼ਡਿਊਲ ਬਣਾ ਸਕਦੇ ਹੋ। ਉਦਾਹਰਣ ਵਜੋਂ, ਰਾਤ ​​ਦੇ ਖਾਣੇ, ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੌਰਾਨ ਫ਼ੋਨ ਦੀ ਵਰਤੋਂ ਬਿਲਕੁਲ ਨਾ ਕਰਨ ਦਿਓ।



ਇਸ ਤੋਂ ਇਲਾਵਾ ਇਹ ਯਕੀਨੀ ਬਣਾਓ ਕਿ ਹੋਮਵਰਕ ਕਰਨ ਤੋਂ ਬਾਅਦ ਹੀ ਫ਼ੋਨ ਮਿਲੇ।



ਬੱਚਿਆਂ ਦੇ ਸਾਹਮਣੇ ਘੱਟ ਤੋਂ ਘੱਟ ਫੋਨ ਦੀ ਵਰਤੋਂ ਕਰੋ, ਜੋ ਬਹੁਤ ਜ਼ਰੂਰੀ ਹੈ ਤਾਂ ਹੀ



ਬੱਚਿਆਂ ਨੂੰ ਫੋਨ ਦੇਣ ਦੀ ਬਜਾਏ, ਉਹਨਾਂ ਨਾਲ ਖੁਦ ਕੁਝ ਸਮਾਂ ਬਤੀਤ ਕਰੋ