9 ਸਤੰਬਰ ਨੂੰ Iphone 16 ਸੀਰੀਜ਼ ਲਾਂਚ ਹੋਣ ਜਾ ਰਹੀ ਹੈ। ਅਜਿਹੇ ਵਿੱਚ ਕੋਈ ਲੋਕ ਪਹਿਲਾਂ ਹੀ ਜਾਣਨਾ ਚਾਹੁੰਦੇ ਨੇ ਕਿ, ਇਸਦਾ ਰੇਟ ਕੀ ਹੋਵੇਗਾ। ਇਸ ਦੇ ਵਿਚਾਲੇ Apple Hub ਨੇ ਹਾਲ ਹੀ ਵਿੱਚ Iphone 16 ਦੀਆਂ ਕੀਮਤਾਂ ਲੀਕ ਕੀਤੀਆਂ ਹਨ। Iphone 16 ਦੇ ਬੇਸ ਮਾਡਲ ਦੀ ਕੀਮਤ $799 (ਤਕਰੀਬਨ 67000 ਰੁਪਏ) ਹੋ ਸਕਦੀ ਹੈ Iphone 16 Plus ਦੀ ਕੀਮਤ $899 (ਤਕਰੀਬਨ 75000 ਰੁਪਏ) ਹੋ ਸਕਦੀ ਹੈ। Iphone 16 Pro ਦੀ ਕੀਮਤ 256ਜੀਬੀ ਵੈਰੀਐਂਟ ਲਈ $1099 (ਤਕਰੀਬਨ 92000 ਰੁਪਏ) ਹੋ ਸਕਦੀ ਹੈ। Iphone 16 Pro max ਦੀ ਸ਼ੁਰੂਆਤੀ ਕੀਮਤ $1199 (ਤਕਰੀਬਨ 100700 ਰੁਪਏ) ਹੋ ਸਕਦੀ ਹੈ। Iphone 16 ਸੀਰਿਜ਼ ਵਿੱਚ ਇਸ ਵਾਰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲ ਸਕਦਾ ਹੈ। Iphone 16 ਵਿੱਚ ਨਵੇਂ AI ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ। Iphone 16 ਸੀਰਿਜ਼ Iphone 15 ਦੇ ਮੁਕਾਬਲੇ ਥੋੜੀ ਜਿਹੀ ਮਹਿੰਗੀ ਹੋ ਸਕਦੀ ਹੈ।