ਇਨ੍ਹਾਂ ਦਿਨਾਂ ਬਾਜ਼ਾਰ ਵਿੱਚ ਨਕਲੀ ਨੋਟ ਤੇਜ਼ੀ ਨਾਲ ਫੈਲ ਰਹੇ ਹਨ, ਖਾਸ ਕਰਕੇ ₹500 ਦੇ ਨਕਲੀ ਨੋਟ। ਇਹ ਨੋਟ ਇੰਨੇ ਸਫਾਈ ਨਾਲ ਤਿਆਰ ਕੀਤੇ ਜਾਂਦੇ ਹਨ ਕਿ ਅਸਲੀ ਤੇ ਨਕਲੀ ਵਿੱਚ ਅੰਤਰ ਕਰਨਾ ਆਮ ਇਨਸਾਨ ਲਈ ਮੁਸ਼ਕਲ ਹੋ ਜਾਂਦਾ ਹੈ।

ਜਦੋਂ ਤੁਸੀਂ ਨੋਟ ਨੂੰ ਥੋੜਾ ਟੇਢਾ ਕਰਦੇ ਹੋ, ਤਾਂ ਇਹ ਲਾਈਨ ਰੰਗ ਬਦਲਦੀ ਹੈ। ਇਸਦੇ ਨਾਲ ਨਾਲ, ਗਾਂਧੀ ਜੀ ਦੀ ਤਸਵੀਰ ਦੇ ਨੇੜੇ ਇੱਕ ਵਾਟਰਮਾਰਕ ਹੁੰਦਾ ਹੈ, ਜੋ ਰੌਸ਼ਨੀ ਵਿੱਚ ਸਾਫ਼ ਦਿਖਾਈ ਦਿੰਦਾ ਹੈ।

ਤੁਸੀਂ ਆਪਣੇ ਮੋਬਾਈਲ ਕੈਮਰੇ ਨੂੰ ਜੂਮ ਮੋਡ ਵਿੱਚ ਲਾ ਕੇ ਧਿਆਨ ਨਾਲ ਨੋਟ ਦੇ ਹਿੱਸਿਆਂ ਨੂੰ ਵੇਖੋ, ਜਿਵੇਂ ਗਾਂਧੀ ਜੀ ਦੇ ਚਸ਼ਮੇ ਦੇ ਨਜ਼ਦੀਕ ਜਾਂ ਨੰਬਰ ਦੇ ਆਸ-ਪਾਸ। ਇੱਥੇ ਛੋਟੇ-ਛੋਟੇ ਅੱਖਰਾਂ ਵਿੱਚ 'RBI', 'ਭਾਰਤ' ਅਤੇ '500' ਜਿਵੇਂ ਸ਼ਬਦ ਛਪੇ ਹੁੰਦੇ ਹਨ। ਜੇ ਇਹ ਸਾਫ਼ ਨਜ਼ਰ ਆਉਂਦੇ ਹਨ, ਤਾਂ ਨੋਟ ਸਹੀ ਹੈ।