ਦੇਸ਼ ਵਿੱਚ ਸਾਈਬਰ ਠੱਗੀ ਦੇ ਮਾਮਲੇ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ। ਇਸੇ ਕੜੀ ਵਿੱਚ ਇੱਕ ਨਵਾਂ ਠੱਗੀ ਦਾ ਤਰੀਕਾ ਸਾਹਮਣੇ ਆਇਆ ਹੈ, ਜਿੱਥੇ ਤੁਹਾਨੂੰ ਵਟਸਐਪ 'ਤੇ ਇੱਕ ਫੋਟੋ ਦੇ ਜ਼ਰੀਏ ਠੱਗਿਆ ਜਾ ਰਿਹਾ ਹੈ।

ਦਰਅਸਲ, ਇਹ ਘਟਨਾ ਮਹਾਰਾਸ਼ਟਰ ਦੇ ਇੱਕ 28 ਸਾਲਾ ਯੁਵਕ ਪ੍ਰਦੀਪ ਜੈਨ ਨਾਲ ਵਾਪਰੀ ਹੈ, ਜਿਸਨੇ ਵਟਸਐਪ 'ਤੇ ਭੇਜੀ ਗਈ ਇੱਕ ਫੋਟੋ ਡਾਊਨਲੋਡ ਕਰਨ ਤੋਂ ਬਾਅਦ 2 ਲੱਖ ਰੁਪਏ ਤੋਂ ਵੱਧ ਗੁਆ ਦਿੱਤੇ।

ਨੌਜਵਾਨ ਨੇ ਦੱਸਿਆ ਉਸਨੇ ਵਾਟਸਐਪ 'ਤੇ ਆਈ ਫੋਟੋ ਡਾਊਨਲੋਡ ਕਰ ਲਈ। ਉਸਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਇੱਕ ਕਲਿੱਕ ਉਸਦੇ ਮੋਬਾਈਲ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਦੇਵੇਗਾ।

ਕੁਝ ਹੀ ਮਿੰਟਾਂ ਵਿੱਚ ਉਸਦੇ ਕੈਨਰਾ ਬੈਂਕ ਖਾਤੇ ਤੋਂ ਹੈਦਰਾਬਾਦ ਦੇ ਇੱਕ ਏਟੀਐਮ ਰਾਹੀਂ 2.01 ਲੱਖ ਰੁਪਏ ਨਿਕਾਲ ਲਏ ਗਏ।



ਸਾਈਬਰ ਐਕਸਪਰਟਾਂ ਨੇ ਦੱਸਿਆ ਕਿ ਇਸ ਠੱਗੀ ਵਿੱਚ ‘ਲੀਸਟ ਸਿਗਨਿਫਿਕੈਂਟ ਬਿਟ (LSB) ਸਟੇਗਨੋਗ੍ਰਾਫੀ’ ਦਾ ਇਸਤੇਮਾਲ ਕੀਤਾ ਗਿਆ ਹੈ।



ਇਸ ਵਿੱਚ ਕਿਸੇ ਸਧਾਰਨ ਮੀਡੀਆ ਫਾਈਲ ਜਿਵੇਂ ਕਿ ਫੋਟੋ, ਆਡੀਓ ਜਾਂ PDF ਵਿੱਚ ਖਤਰਨਾਕ ਕੋਡ ਛੁਪਾ ਦਿੱਤਾ ਜਾਂਦਾ ਹੈ। ਇਹ ਕੋਡ ਆਮ ਐਂਟੀਵਾਇਰਸ ਸੌਫਟਵੇਅਰ ਨਾਲ ਵੀ ਨਹੀਂ ਪਕੜਿਆ ਜਾਂਦਾ ਅਤੇ ਫਾਈਲ ਖੁਲਦੇ ਹੀ ਐਕਟਿਵ ਹੋ ਜਾਂਦਾ ਹੈ।

ਸਾਈਬਰ ਸੁਰੱਖਿਆ ਐਕਸਪਰਟ ਸਲਾਹ ਦਿੰਦੇ ਹਨ ਕਿ ਅਣਜਾਣ ਨੰਬਰ ਤੋਂ ਆਈ ਫਾਈਲ ਡਾਊਨਲੋਡ ਕਰਨ ਤੋਂ ਬਚੋ,

ਵਟਸਐਪ ਦੀ ਆਟੋ-ਡਾਊਨਲੋਡ ਸੈਟਿੰਗ ਬੰਦ ਰੱਖੋ, ਫੋਨ ਵਿੱਚ ਤਾਜ਼ਾ ਸੁਰੱਖਿਆ ਅਪਡੇਟ ਰੱਖੋ ਅਤੇ ਕਿਸੇ ਨਾਲ ਵੀ OTP ਸਾਂਝਾ ਨਾ ਕਰੋ।



ਵਟਸਐਪ 'ਤੇ ਕੌਣ ਤੁਹਾਨੂੰ ਗਰੁੱਪ ਵਿੱਚ ਸ਼ਾਮਿਲ ਕਰ ਸਕਦਾ ਹੈ, ਇਸ 'ਤੇ ਨਿਯੰਤਰਣ ਰੱਖੋ ਅਤੇ Silence Unknown Callers ਜਿਵੇਂ ਫੀਚਰਜ਼ ਓਨ ਰੱਖੋ।