Reliance Jio ਨੇ ਬਾਜ਼ਾਰ ਵਿੱਚ ਇੱਕ ਨਵਾਂ ਰਿਚਾਰਜ ਪਲਾਨ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 200 ਰੁਪਏ ਤੋਂ ਵੀ ਘੱਟ ਹੈ। ਕੰਪਨੀ ਨੇ ਅਪਣਾ 198 ਰੁਪਏ ਦੀ ਕੀਮਤ ਵਾਲਾ ਨਵਾਂ ਰਿਚਾਰਜ ਪਲਾਨ ਪੇਸ਼ ਕੀਤਾ ਹੈ ਇਸ ਵਿੱਚ ਯੂਜ਼ਰਸ ਨੂੰ Unlimited Calling ਦੇ ਨਾਲ ਹੀ ਰੋਜ਼ 2GB ਇੰਟਰਨੈੱਟ ਡੇਟਾ ਵੀ ਮਿਲਦਾ ਹੈ ਇਸ ਨਵੇਂ ਰਿਚਾਰਜ ਪਲਾਨ ਵਿੱਚ ਯੂਜ਼ਰਸ ਨੂੰ ਕਈ ਫਾਇਦੇ ਵੀ ਮਿਲਦੇ ਹਨ। ਹਾਲਾਂਕਿ ਇਸ ਦੀ ਵੈਲੀਡਿਟੀ ਜ਼ਿਆਦਾ ਨਹੀਂ ਹੈ। Jio ਦੇ 198 ਦੇ ਪ੍ਰੀਪੇਡ ਪਲਾਨ ਵਿੱਚ ਯੂਜ਼ਰਸ ਨੂੰ Unlimited Calling, ਰੋਜ਼ ਦੇ 100 SMS ਦੇ ਨਾਲ ਰੋਜ਼ ਦਾ 2 GB ਡਾਟਾ ਦਿੱਤਾ ਜਾਵੇਗਾ। ਹਾਲਾਂਕਿ ਇਸ ਦੀ ਵੈਲੀਡਿਟੀ ਸਿਰਫ 14 ਦਿਨਾਂ ਦੀ ਹੈ। ਇਸ ਦੇ ਨਾਲ ਇਸ ਪਲਾਨ ਵਿੱਚ ਯੂਜ਼ਰਸ ਨੂੰ ਜੀਓ ਟੀਵੀ, ਜੀਓ ਸਿਨੇਮਾ ਅਤੇ ਜੀਓ ਕਲਾਊਡ ਦਾ ਸਬਸਕ੍ਰੀਪਸ਼ਨ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਕੰਪਨੀ ਦਾ 199 ਰੁਪਏ ਵਾਲਾ ਪਲਾਨ 18 ਦਿਨ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਇਸ ਵਿੱਚ ਲੋਕਾਂ ਨੂੰ 1.5 GB ਡਾਟਾ ਅਤੇ ਅਨਲਿਮਿਟਿਡ ਕਾਲਿੰਗ ਅਤੇ 100 SMS ਰੋਜ਼ ਦਿੱਤਾ ਜਾਂਦਾ ਹੈ ਇਸ ਪਲਾਨ ਵਿੱਚ ਯੂਜ਼ਰਸ ਨੂੰ ਜੀਓ ਸਿਨੇਮਾ, ਜੀਓ ਕਲਾਊਡ ਅਤੇ ਜੀਓ ਟੀਵੀ ਵਰਗਾ ਸਬਸਕ੍ਰੀਪਸ਼ਨ ਵੀ ਮਿਲ ਜਾਂਦਾ ਹੈ ਜੀਓ ਦਾ 189 ਰੁਪਏ ਵਾਲਾ ਰਿਚਾਰਜ ਪਲਾਨ ਵੀ ਕਾਫੀ ਟ੍ਰੈਂਡ ਵਿੱਚ ਰਹਿੰਦਾ ਹੈ ਇਸ ਵਿੱਚ ਵੀ ਅਨਲਿਮਿਟਿਡ ਕਾਲਿੰਗ ਅਤੇ 300 ਐਸਐਮਐਸ ਦਿੱਤੇ ਜਾਂਦੇ ਹਨ। ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ।