ਵਟਸਐਪ ਨੂੰ ਪੂਰੀ ਦੁਨੀਆ ਵਿੱਚ ਇੰਸਟੈਂਟ ਮੈਸੇਜਿੰਗ ਲਈ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। 200 ਕਰੋੜ ਤੋਂ ਵੱਧ ਲੋਕ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਇਸ ਐਪ 'ਤੇ ਖ਼ਤਰਾ ਵੀ ਬਹੁਤ ਵਧਦਾ ਜਾ ਰਿਹਾ ਹੈ। ਜੇਕਰ ਤੁਸੀਂ ਵਟਸਐਪ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਸਾਵਧਾਨ ਰਹੋ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਵਟਸਐਪ 'ਤੇ ਇੱਕ ਲਾਪਰਵਾਹੀ ਤੁਹਾਨੂੰ ਕੰਗਾਲ ਕਰ ਸਕਦੀ ਹੈ। ਦੁਨੀਆ ਦੇ ਸਾਰੇ Android WhatsApp ਉਪਭੋਗਤਾਵਾਂ ਲਈ ਸਭ ਤੋਂ ਵੱਡੀ ਚੇਤਾਵਨੀ ਹੈ। ਤੁਹਾਡਾ WhatsApp ਕਿਸੇ ਵੀ ਸਮੇਂ ਹੈਕ ਹੋ ਸਕਦਾ ਹੈ ਤੇ ਤੁਹਾਡਾ ਬੈਂਕ ਖਾਤਾ ਵੀ ਖਾਲੀ ਕੀਤਾ ਜਾ ਸਕਦਾ ਹੈ। ਦਰਅਸਲ, ਇਹ ਪੂਰਾ ਮਾਮਲਾ ਇੱਕ ਮਾਲਵੇਅਰ ਨਾਲ ਜੁੜਿਆ ਹੋਇਆ ਹੈ ਜਿਸਦਾ ਨਾਮ PixPirate ਹੈ। IBM ਟਰੱਸਟੀ ਨੇ PixPirate ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ। ਇਹ ਮਾਲਵੇਅਰ ਆਪਣੇ ਆਪ ਨੂੰ ਫੋਨ ਵਿੱਚ ਲੁਕਾ ਸਕਦਾ ਹੈ ਅਤੇ ਸਕ੍ਰੀਨ 'ਤੇ ਹੋਣ ਵਾਲੀ ਹਰ ਕਾਰਵਾਈ ਨੂੰ ਰਿਕਾਰਡ ਕਰ ਸਕਦਾ ਹੈ। ਅਜਿਹੇ 'ਚ ਯੂਜ਼ਰਸ ਨੂੰ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਦੀ ਜਾਣਕਾਰੀ ਨਹੀਂ ਮਿਲ ਪਾਉਂਦੀ ਹੈ। ਇਹ ਫੋਨ ਦੀ ਹਰ ਗਤੀਵਿਧੀ ਨੂੰ ਟਰੈਕ ਕਰਦਾ ਹੈ ਤੇ ਇੰਟਰਨੈਟ ਬੈਂਕਿੰਗ ਨਾਲ ਜੁੜੀ ਹਰ ਜਾਣਕਾਰੀ ਇਕੱਠੀ ਕਰਦਾ ਹੈ। ਇਹ ਮਾਲਵੇਅਰ ਇੰਨਾ ਖ਼ਤਰਨਾਕ ਹੈ ਕਿ ਇਹ ਟੂ ਫੈਕਟਰ ਆਥੈਂਟਿਕੇਸ਼ਨ (2FA) ਨੂੰ ਵੀ ਬਾਈਪਾਸ ਕਰ ਸਕਦਾ ਹੈ, ਕਿਉਂਕਿ ਇਹ ਮੈਸੇਜ ਨੂੰ ਡਿਲੀਟ ਅਤੇ ਐਡਿਟ ਵੀ ਕਰ ਸਕਦਾ ਹੈ।