ਟੈਲੀਵਿਜ਼ਨ ਦੀ ਦੁਨੀਆ ਦਾ ਚਮਕਦਾ ਸਿਤਾਰਾ ਰੁਬੀਨਾ ਦਿਲੈਕ ਦਾ ਨਾਂ ਟੌਪ ਕਲਾਸ ਟੀਵੀ ਅਭਿਨੇਤਰੀਆਂ `ਚ ਸ਼ੁਮਾਰ ਹੁੰਦਾ ਹੈ।

ਟੈਲੀਵਿਜ਼ਨ ਦੀ ਦੁਨੀਆ ਦਾ ਚਮਕਦਾ ਸਿਤਾਰਾ ਰੁਬੀਨਾ ਦਿਲੈਕ ਦਾ ਨਾਂ ਟੌਪ ਕਲਾਸ ਟੀਵੀ ਅਭਿਨੇਤਰੀਆਂ `ਚ ਸ਼ੁਮਾਰ ਹੁੰਦਾ ਹੈ।

ਰੁਬੀਨਾ ਬਿੱਗ ਬੌਸ 14 ਦੀ ਵਿਨਰ ਵੀ ਰਹਿ ਚੁੱਕੀ ਹੈ।

ਰੁਬੀਨਾ ਦਿਲੈਕ ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਹੈ। ਰੁਬੀਨਾ ਦਿਲੈਕ ਨੇ ਹਾਲ ਹੀ `ਚ ਬਾਲੀਵੁੱਡ `ਚ ਡੈਬਿਊ ਕੀਤਾ ਹੈ।

ਰੁਬੀਨਾ ਦਿਲੈਕ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਨੂੰ ਆਪਣੇ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

ਹਾਲ ਹੀ `ਚ ਰੁਬੀਨਾ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀਆਂ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਦਾ ਖ਼ੂਬ ਪਿਆਰ ਮਿਲ ਰਿਹਾ ਹੈ।

ਨਵੀਆਂ ਤਸਵੀਰਾਂ `ਚ ਰੁਬੀਨਾ ਪਿੰਕ ਕਲਰ ਦੇ ਵੰਨ ਸਾਈਡ ਆਫ਼ ਸ਼ੋਲਡਰ ਡਰੈੱਸ `ਚ ਗਲੈਮਰਸ ਲੁੱਕ ਦਿੰਦੀ ਨਜ਼ਰ ਆ ਰਹੀ ਹੈ।

ਰੁਬੀਨਾ ਇੰਨੀਂ ਦਿਨੀਂ ਖਤਰੋਂ ਕੇ ਖਿਲਾੜੀ ਸੀਜ਼ਨ 12 ਦੀ ਸ਼ੂਟਿੰਗ ਨੂੰ ਲੈਕੇ ਕੇਪਟਾਊਨ ਵਿੱਚ ਹੈ।

ਇਸੇ ਦਰਮਿਆਨ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਰੁਬੀਨਾ ਸ਼ੋਅ ਤੋਂ ਬਾਹਰ ਹੋ ਗਈ ਹੈ

ਹਾਲਾਂਕਿ ਇਸ ਨੂੰ ਲੈਕੇ ਹਾਲੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਰੁਬੀਨਾ ਦਿਲੈਕ ਨੇ ਹਾਲ ਹੀ `ਚ ਖਤਰੋਂ ਕੇ ਖਿਲਾੜੀ ਦੇ ਸੈੱਟ ਤੋਂ ਰੋਹਿਤ ਸ਼ੈੱਟੀ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਸੀ।