ਗੁਜਰਾਤ ਟਾਈਟਨਸ ਨੇ 2.60 ਕਰੋੜ ਦੀ ਵੱਡੀ ਰਕਮ ਖਰਚ ਕਰ ਅਭਿਨਵ ਮਨੋਹਰ ਨੂੰ ਟੀਮ ਵਿੱਚ ਸ਼ਾਮਲ ਕੀਤਾ।

ਇਸ ਦੇ ਨਾਲ ਹੀ ਅਭਿਨਵ ਮਨੋਹਰ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ।

ਇਸ ਖਿਡਾਰੀ ਨੇ ਸਿਰਫ 21 ਗੇਂਦਾਂ 'ਤੇ 42 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ ਪਾਰੀ 'ਚ 3 ਚੌਕੇ ਅਤੇ 3 ਛੱਕੇ ਲਗਾਏ।

ਅੱਜ ਅਸੀ ਤੁਹਾਨੂੰ ਅਭਿਨਵ ਮਨੋਹਰ ਦੀ ਨਿੱਜੀ ਜ਼ਿੰਦਗੀ ਬਾਰੇ ਦੱਸਣ ਜਾ ਰਹੇ ਹਾਂ...

ਅਭਿਨਵ ਮਨੋਹਰ ਦੇ ਬਚਪਨ ਦੇ ਕੋਚ ਇਰਫਾਨ ਸੈਤ ਹਨ। ਅਭਿਨਵ ਦੇ ਪਿਤਾ ਮਨੋਹਰ ਸਦਰੰਗਾਨੀ ਤੇ ਸੈਤ ਚੰਗੇ ਦੋਸਤ ਰਹੇ ਹਨ।

ਉਸ ਸਮੇਂ ਮਨੋਹਰ ਸਦਰੰਗਾਨੀ ਦੀ ਜੁੱਤੀਆਂ ਦੀ ਦੁਕਾਨ ਸੀ, ਜਦੋਂ ਕਿ ਸੈਤ ਕੱਪੜੇ ਵੇਚਦਾ ਸੀ।

ਇੱਕ ਦਿਨ ਅਭਿਨਵ ਦੇ ਪਿਤਾ ਨੇ ਸੈਤ ਨੂੰ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਕ੍ਰਿਕਟ ਅਕੈਡਮੀ ਵਿੱਚ ਭੇਜਣਾ ਚਾਹੁੰਦੇ ਹਨ।

ਇਸ ਤਰ੍ਹਾਂ ਅਭਿਨਵ ਮਨੋਹਰ ਦੀ ਯਾਤਰਾ ਸ਼ੁਰੂ ਹੋਈ। ਕੋਚ ਸੈਤ ਮੁਤਾਬਕ ਬਚਪਨ 'ਚ ਉਨ੍ਹਾਂ ਨੂੰ ਕ੍ਰਿਕਟ ਖੇਡਣ ਦਾ ਮਨ ਨਹੀਂ ਸੀ।

ਪਰ ਬਾਅਦ 'ਚ ਉਨ੍ਹਾਂ ਦਾ ਕ੍ਰਿਕਟ ਨਾਲ ਲਗਾਅ ਵਧ ਗਿਆ। ਉਹ ਸਕੂਲ ਤੋਂ ਬਾਅਦ ਅਭਿਆਸ ਵਿੱਚ ਹੀ ਗੁਆਚ ਜਾਂਦਾ ਸੀ।

ਅੱਜ ਇਹ ਖਿਡਾਰੀ IPL ਵਿੱਚ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਦਾ ਹਿੱਸਾ ਹੈ।