ਇਨ੍ਹੀਂ ਦਿਨੀਂ ਦੇਸ਼ ਭਰ ਵਿੱਚ ਪ੍ਰਦੂਸ਼ਣ ਸਭ ਤੋਂ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਇਸ ਕਾਰਨ ਲੋਕਾਂ ਨੂੰ ਚਮੜੀ, ਸਾਹ ਤੇ ਅੱਖਾਂ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਭਾਰਤ ਵਿੱਚ ਬਹੁਤ ਸਾਰੇ ਸ਼ਹਿਰ ਅਜਿਹੇ ਹਨ ਜਿੱਥੇ ਪ੍ਰਦੂਸ਼ਣ ਪੂਰੀ ਤਰ੍ਹਾਂ ਨਾ-ਮਾਤਰ ਹੈ ਕੁੱਲੂ, ਹਿਮਾਚਲ ਪ੍ਰਦੇਸ਼: ਕੁੱਲੂ ਦਾ AQI ਹਮੇਸ਼ਾ 50 ਦੇ ਆਸ-ਪਾਸ ਰਹਿੰਦਾ ਹੈ ਕੋਹਿਮਾ, ਨਾਗਾਲੈਂਡ: ਨਾਗਾ ਸੱਭਿਆਚਾਰ ਲਈ ਮਸ਼ਹੂਰ ਕੋਹਿਮਾ ਦਾ AQI ਹਮੇਸ਼ਾ 19 ਦੇ ਆਸ-ਪਾਸ ਰਹਿੰਦਾ ਹੈ ਕੁਲਗਾਮ, ਕਸ਼ਮੀਰ: ਕੁਲਗਾਮ ਆਪਣੇ ਬਰਫੀਲੇ ਲੈਂਡਸਕੇਪ ਤੇ ਹਰੇ-ਭਰੇ ਘਾਹ ਦੇ ਮੈਦਾਨਾਂ ਲਈ ਜਾਣਿਆ ਜਾਂਦਾ ਹੈ ਇੱਥੇ AQI ਲਗਭਗ 22 ਰਹਿੰਦਾ ਹੈ। ਕੁਲਗਾਮ ਘੁੰਮਣ ਲਈ ਦੇਸ਼ ਦੇ ਸਭ ਤੋਂ ਵਧੀਆ ਸਥਾਨਾਂ ਵਿੱਚੋਂ ਇੱਕ ਹੈ ਸ਼ਿਲਾਂਗ, ਮੇਘਾਲਿਆ: ਸ਼ਿਲਾਂਗ ਦਾ AQI ਹਮੇਸ਼ਾ 40 ਦੇ ਆਸ-ਪਾਸ ਰਹਿੰਦਾ ਹੈ ਮਨਾਲੀ, ਹਿਮਾਚਲ ਪ੍ਰਦੇਸ਼ : ਪਹਾੜੀ ਯਾਤਰੀਆਂ ਲਈ ਹਿਮਾਚਲ ਪ੍ਰਦੇਸ਼ ਪਹਿਲੀ ਪਸੰਦ ਮੰਨਿਆ ਜਾਂਦਾ ਹੈ ਇੱਥੋਂ ਦੀ ਸਾਫ਼ ਹਵਾ ਇਸ ਨੂੰ ਦੇਸ਼ ਦੇ ਸਭ ਤੋਂ ਸਾਫ਼ ਸਥਾਨਾਂ ਵਿੱਚੋਂ ਇੱਕ ਬਣਾਉਂਦੀ ਹੈ