ਦੂਜੇ ਪਾਸੇ ਸ਼ਰਾਬ ਤੋਂ ਵਰਜਨ ਵਾਲੇ ਬਹੁਤ ਸਾਰੇ ਲੋਕ ਖੁਦ ਅਜਿਹੀਆਂ ਚੀਜ਼ਾਂ ਖਾ ਰਹੇ ਹੁੰਦੇ ਹਨ ਜੋ ਸਿਹਤ ਲਈ ਘਾਤਕ ਹੁੰਦੀਆਂ ਹਨ। ਇਹ ਚੀਜ਼ਾਂ ਸਰੀਰ ਨੂੰ ਇੱਕ ਨਹੀਂ ਸਗੋਂ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੀਆਂ ਹਨ ਤੇ ਇਸ ਨੂੰ ਅੰਦਰੋਂ ਖੋਖਲਾ ਕਰ ਦਿੰਦੀਆਂ ਹਨ। ਇਨ੍ਹਾਂ ਇੱਕ ਚੀਜ਼ ਸੋਡੀਅਮ ਹੈ। ਇਹ ਸਰੀਰ ਨੂੰ ਸਿਰਫ਼ ਇੱਕ ਨਹੀਂ ਸਗੋਂ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਸੋਡੀਅਮ ਦੀ ਜ਼ਿਆਦਾ ਖਪਤ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਸੋਡੀਅਮ ਦਾ ਸੇਵਨ ਜਿਗਰ ਲਈ ਵੀ ਨੁਕਸਾਨਦੇਹ ਹੈ। ਨਮਕ ਵਿੱਚ ਸੋਡੀਅਮ ਹੁੰਦਾ ਹੈ। ਜ਼ਿਆਦਾ ਲੂਣ ਹੱਡੀਆਂ ਨੂੰ ਪਿਘਲਾਉਣ ਦੀ ਸਮਰੱਥਾ ਰੱਖਦਾ ਹੈ। ਬਾਜ਼ਾਰ ਤੋਂ ਲਿਆਂਦੀਆਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਐਡਿਡ ਸ਼ੂਗਰ ਪਾਈ ਜਾਂਦੀ ਹੈ। ਸੋਡਾ, ਕੈਂਡੀ, ਪੇਸਟਰੀਆਂ ਤੇ ਕੇਕ ਵਿੱਚ ਐਡਿਡ ਸ਼ੂਗਰ ਹੁੰਦੀ ਹੈ। ਐਡਿਡ ਸ਼ੂਗਰ ਨਾ ਸਿਰਫ਼ ਭਾਰ ਵਧਾਉਂਦੀ ਹੈ, ਇਹ ਚਰਬੀ ਦੇ ਪੱਧਰ ਦੀ ਸਮੱਸਿਆ ਨੂੰ ਵੀ ਵਧਾਉਂਦੀ ਹੈ। ਪ੍ਰੋਸੈਸਡ ਮੀਟ ਵਿੱਚ ਸੋਡੀਅਮ ਤੇ ਨਾਈਟ੍ਰੇਟ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਦੋਵੇਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਸੀਂ ਜਦੋਂ ਵੀ ਬਾਹਰ ਦਾ ਕੁਝ ਵੀ ਖਾਂਦੇ ਹਾਂ ਤਾਂ ਉਸ ਨਾਲ ਸਾਫਟ ਡਰਿੰਕਸ ਜ਼ਰੂਰ ਲੈਂਦੇ ਹਾਂ। ਜੇਕਰ ਰੋਜ਼ਾਨਾ ਸਾਫਟ ਡਰਿੰਕਸ ਦਾ ਸੇਵਨ ਕੀਤਾ ਜਾਵੇ ਤਾਂ ਉਹ ਫੈਟੀ ਲਿਵਰ ਦਾ ਖਤਰਾ ਪੈਦਾ ਕਰ ਸਕਦੇ ਹਨ।