ਡੌਲੀ ਚਾਹ ਵਾਲੇ ਨੂੰ ਰੱਖਣੇ ਪਏ ਬਾਊਂਸਰ, ਸੁਰੱਖਿਆ ਦੇ ਵਿਚਕਾਰ ਵੇਚ ਰਿਹਾ ਚਾਹ ਬਿਲ ਗੇਟਸ ਨੂੰ ਚਾਹ ਪਰੋਸਣ ਤੋਂ ਬਾਅਦ ਸੋਸ਼ਲ ਮੀਡੀਆ ਦੀ ਸਨਸਨੀ ਬਣੇ ਡੌਲੀ ਚਾਹਵਾਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਹ ਆਪਣੇ ਕੋਲ ਬਾਊਂਸਰ ਲੈ ਕੇ ਖੜ੍ਹਾ ਹੈ। ਵੀਡੀਓ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਹੈ, ਬਾਊਂਸਰ ਲਗਾਣੇ ਪਏ। ਉਸ ਨੇ ਹੋਰ ਵੀ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇੱਕ ਵਿੱਚ, ਉਹ ਨੋਟਾਂ ਨੂੰ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ। ਤਾਂ ਦੂਜੇ 'ਚ ਲੈਂਬੋਰਗਿਨੀ ਨਾਲ ਨਜ਼ਰ ਆ ਰਿਹਾ ਹੈ। ਇੱਕ ਵੀਡੀਓ 'ਚ ਬਾਲੀਵੁੱਡ ਅਭਿਨੇਤਰੀ ਨਿਮਰਤ ਕੌਰ ਉਨ੍ਹਾਂ ਨੂੰ ਮਿਲਣ ਪਹੁੰਚੀ, ਜਦਕਿ ਇੱਕ ਹੋਰ ਵੀਡੀਓ 'ਚ ਉਹ ਰਾਜਨੇਤਾ ਨਾਲ ਮੁਲਾਕਾਤ ਕਰਦਾ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚੋਂ ਇੱਕ ਬਿਲ ਗੇਟਸ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਬਿਲ ਗੇਟਸ ਡੌਲੀ ਚਾਹਵਾਲਾ ਨਾਲ ਨਜ਼ਰ ਆਏ। ਉਨ੍ਹਾਂ ਨੇ ਡੌਲੀ ਦੇ ਹੱਥਾਂ ਦੀ ਚਾਹ ਵੀ ਪੀ। ਇਸ ਤੋਂ ਬਾਅਦ ਜਦੋਂ ਡੌਲੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਬਿਲ ਗੇਟਸ ਨੂੰ ਪਹਿਲਾਂ ਨਹੀਂ ਜਾਣਦਾ ਸੀ। ਤੁਹਾਨੂੰ ਦੱਸ ਦੇਈਏ ਕਿ ਡੌਲੀ ਨਾਗਪੁਰ ਵਿੱਚ ਚਾਹ ਦਾ ਸਟਾਲ ਲਗਾਉਂਦਾ ਹੈ। ਉਸ ਨੂੰ ਚਾਹ ਬਣਾਉਣ ਦੇ ਵਿਲੱਖਣ ਸਟਾਈਲ, ਹੇਅਰ ਸਟਾਈਲ ਅਤੇ ਕੱਪੜੇ ਦੇ ਕਾਰਨ ਬਹੁਤ ਪਸੰਦ ਕੀਤਾ ਜਾਂਦਾ ਹੈ।