ਇੰਟਰਨੈੱਟ 'ਤੇ ਅਕਸਰ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ



ਅਜਿਹੀ ਹੀ ਇੱਕ ਤਸਵੀਰ ਦੀ ਤਾਜ਼ਾ ਉਦਾਹਰਣ ਜਾਪਾਨ ਦੇ ਇੱਕ ਬੀਚ ਤੋਂ ਸਾਹਮਣੇ ਆਈ ਹੈ



ਜੋ ਚੀਜ਼ ਇਸ ਬੀਚ ਨੂੰ ਅਲੱਗ ਕਰਦੀ ਹੈ ਉਹ ਹੈ ਬਰਫ਼, ਰੇਤ ਅਤੇ ਸਮੁੰਦਰ ਦਾ ਇੱਕ ਥਾਂ 'ਤੇ ਇਕੱਠਾ ਹੋਣਾ



ਫੋਟੋ 'ਚ ਸੱਜੇ ਪਾਸੇ ਬਰਫ ਦਿਖਾਈ ਦੇ ਰਹੀ ਹੈ, ਜਦੋਂ ਕਿ ਖੱਬੇ ਪਾਸੇ ਸਮੁੰਦਰ ਹੈ ਅਤੇ ਵਿਚਕਾਰ ਰੇਤ



ਇਹ ਫੋਟੋ ਫੋਟੋਗ੍ਰਾਫਰ ਹਿਸਾ ਨੇ ਜਾਪਾਨ ਦੇ ਪੱਛਮੀ ਤੱਟ 'ਤੇ ਸੈਨ'ਇਨ ਕੈਗਨ ਜੀਓਪਾਰਕ 'ਚ ਲਈ ਸੀ



ਇਸ ਤਸਵੀਰ ਨੂੰ ਵੈਲਥ ਨਾਂ ਦੇ ਇੰਸਟਾਗ੍ਰਾਮ ਪੇਜ 'ਤੇ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਗਿਆ ਹੈ



ਜਾਪਾਨ ਵਿੱਚ ਹੋਕਾਈਡੋ ਬੀਚ ਦੁਨੀਆ ਦੇ ਸਭ ਤੋਂ ਵਿਲੱਖਣ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਸਮੁੰਦਰ ਰੇਤ ਅਤੇ ਬਰਫ਼ ਨਾਲ ਮਿਲਦਾ ਹੈ



ਸੈਨ'ਇਨ ਕੈਗਨ ਜੀਓਪਾਰਕ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ, ਇਸ ਵਿੱਚ ਕਈ ਤਰ੍ਹਾਂ ਦੀਆਂ ਭੂ-ਵਿਗਿਆਨਕ ਵਿਸ਼ੇਸ਼ਤਾਵਾਂ ਵਾਲੇ ਵਿਲੱਖਣ ਲੈਂਡਸਕੇਪ ਹਨ



ਇਸ ਨੂੰ ਦਸੰਬਰ 2008 ਵਿੱਚ ਜਾਪਾਨੀ ਜੀਓਪਾਰਕਸ ਵਿੱਚੋਂ ਇੱਕ ਵਜੋਂ ਨਾਮਜ਼ਦ ਕੀਤਾ ਗਿਆ ਸੀ



ਇਸ ਤੋਂ ਇਲਾਵਾ, ਇਸਨੂੰ ਅਕਤੂਬਰ 2010 ਵਿੱਚ ਇੱਕ ਗਲੋਬਲ ਜੀਓਪਾਰਕ ਵਜੋਂ ਸ਼ਾਮਲ ਕੀਤਾ ਗਿਆ ਸੀ