ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਖ਼ੁਦਕੁਸ਼ੀ ਤੋਂ ਬਾਅਦ ਸਾਬਕਾ ਬੁਆਏਫ੍ਰੈਂਡ ਸ਼ੀਜਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਤੁਨੀਸ਼ਾ ਦੀ ਮੌਤ ਤੋਂ ਬਾਅਦ ਲਗਾਤਾਰ ਅਫਵਾਹਾਂ ਆ ਰਹੀਆਂ ਸਨ ਕਿ ਉਹ ਗਰਭਵਤੀ ਹੈ। ਹੁਣ ਜਦੋਂ ਅਦਾਕਾਰਾ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਤਾਂ ਕਈ ਖੁਲਾਸੇ ਹੋਏ ਹਨ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਤੁਨੀਸ਼ਾ ਗਰਭਵਤੀ ਨਹੀਂ ਸੀ। ਰਿਪੋਰਟ ਵਿਚ ਤੁਨੀਸ਼ਾ ਦੇ ਸਰੀਰ 'ਤੇ ਕੋਈ ਜ਼ਖ਼ਮ ਅਤੇ ਸੱਟ ਦੇ ਨਿਸ਼ਾਨ ਵੀ ਨਹੀਂ ਮਿਲੇ ਹਨ। ਪੋਸਟਮਾਰਟਮ ਰਿਪੋਰਟ ਮੁਤਾਬਕ ਤੁਨੀਸ਼ਾ ਦੀ ਮੌਤ ਫਾਹਾ ਲੱਗਣ ਕਾਰਨ ਹੋਈ ਹੈ। ਪੋਸਟ ਮਾਰਟਮ ਰਿਪੋਰਟ ਤੋਂ ਇਹ ਸਾਬਤ ਹੋ ਗਿਆ ਹੈ ਕਿ ਤੁਨੀਸ਼ਾ ਨੇ ਖੁਦਕੁਸ਼ੀ ਕੀਤੀ ਹੈ ਤੁਨੀਸ਼ਾ ਸ਼ਰਮਾ ਦਾ ਪੋਸਟਮਾਰਟਮ ਮੁੰਬਈ ਦੇ ਜੇਜੇ ਹਸਪਤਾਲ ਵਿੱਚ ਕੀਤਾ ਗਿਆ ਹੈ। ਪੋਸਟਮਾਰਟਮ ਦੌਰਾਨ 4-5 ਡਾਕਟਰ ਮੌਜੂਦ ਸਨ ਅਤੇ ਵੀਡੀਓਗ੍ਰਾਫੀ ਵੀ ਕੀਤੀ ਗਈ। ਦੱਸ ਦੇਈਏ ਕਿ ਤੁਨੀਸ਼ਾ ਸ਼ੋਅ ਅਲੀ ਬਾਬਾ: ਦਾਸਤਾਨ-ਏ-ਕਾਬੁਲ ਵਿੱਚ ਕੰਮ ਕਰ ਰਹੀ ਸੀ।