2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਯੋਗੀ ਆਦਿਤਿਆਨਾਥ ਨੂੰ CM ਚੁਣਿਆ ਸੀ। ਹਿੰਦੂਤਵ ਲਈ ਇੱਕ 'ਪੋਸਟਰ ਬੁਆਏ', ਭਗਵੇਂ ਵਸਤਰ ਪਹਿਨਣ ਵਾਲੇ ਆਦਿਤਿਆਨਾਥ ਨੂੰ ਤੇਜਤਰਾਰ ਨੇਤਾ ਮੰਨਿਆ ਜਾਂਦਾ ਹੈ। ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਆਪਣੇ ਅਕਸ ਨੂੰ ਬਹੁਤਾ ਨਹੀਂ ਬਦਲਿਆ। ਯੂਪੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੇ ਆਦਿੱਤਿਆਨਾਥ ਦਾ ਸਿਆਸੀ ਕੱਦ ਹੋਰ ਵਧਾ ਦਿੱਤਾ ਹੈ। ਯੋਗੀ ਨੇ ਇਹ ਮਿੱਥਕ ਵੀ ਤੋੜ ਦਿੱਤੀ ਕਿ ਨੋਇਡਾ ਜਾਣ ਵਾਲੇ ਮੁੱਖ ਮੰਤਰੀ ਦੀ ਕੁਰਸੀ ਖੁੱਸ ਜਾਂਦੀ ਹੈ। ਕਈ ਵਾਰ ਨੋਇਡਾ ਜਾਣ ਦੇ ਬਾਵਜੂਦ ਉਹ ਪਿਛਲੇ ਪੰਜ ਸਾਲਾਂ ਤੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਹੋਏ ਹਨ। ਯੋਗੀ ਦਾ ਜਨਮ 5 ਜੂਨ 1972 ਨੂੰ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਪੰਚੂਰ ਪਿੰਡ ਦੇ ਇੱਕ ਗੜ੍ਹਵਾਲੀ ਖੱਤਰੀ ਪਰਿਵਾਰ ਵਿੱਚ ਹੋਇਆ ਸੀ। ਯੋਗੀ ਦੇ ਪਿਤਾ ਦਾ ਨਾਂ ਆਨੰਦ ਸਿੰਘ ਬਿਸ਼ਟ ਸੀ। ਯੋਗੀ ਆਪਣੇ ਮਾਤਾ-ਪਿਤਾ ਦੇ ਸੱਤ ਬੱਚਿਆਂ ਵਿੱਚੋਂ ਸ਼ੁਰੂ ਤੋਂ ਹੀ ਸਭ ਤੋਂ ਹੁਸ਼ਿਆਰ ਸੀ। ਬਚਪਨ ਵਿੱਚ ਉਸਦਾ ਨਾਮ ਅਜੇ ਸਿੰਘ ਬਿਸ਼ਟ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਗ੍ਰੈਜੂਏਸ਼ਨ ਕਰਦੇ ਹੋਏ ਯੋਗੀ 1990 ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਿੱਚ ਸ਼ਾਮਲ ਹੋਏ। 1992 ਵਿੱਚ ਯੋਗੀ ਨੇ ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ ਤੋਂ ਬੀ.ਐਸ.ਸੀ.ਕੀਤੀ।