Weight Loss Tips: ਤਾਜ਼ੇ ਫਲਾਂ ਨੂੰ ਸਾਡੀ ਸਿਹਤ ਦਾ ਮਿੱਤਰ ਮੰਨਿਆ ਜਾਂਦਾ ਹੈ, ਕਿਉਂਕਿ ਇਨ੍ਹਾਂ ਵਿਚ ਹਰ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਕਈ ਲੋਕ ਭਾਰ ਘਟਾਉਣ ਲਈ ਫਲਾਂ ਦਾ ਸੇਵਨ ਵੀ ਕਰਦੇ ਹਨ।



ਅੱਜ-ਕੱਲ੍ਹ ਵਧਦਾ ਭਾਰ ਇੱਕ ਵੱਡੀ ਸਮੱਸਿਆ ਬਣ ਗਿਆ ਹੈ, ਇਸ ਕਾਰਨ ਸਾਨੂੰ ਹਾਈ ਕੋਲੈਸਟ੍ਰੋਲ, ਹਾਈ ਬੀਪੀ, ਸ਼ੂਗਰ ਅਤੇ ਹਾਰਟ ਅਟੈਕ ਸਮੇਤ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।



ਆਓ ਜਾਣਦੇ ਹਾਂ ਭਾਰ ਘਟਾਉਣ ਲਈ ਸਾਨੂੰ ਕਿਹੜੇ ਫਲ ਖਾਣੇ ਚਾਹੀਦੇ ਹਨ।



ਅਸੀਂ ਅਕਸਰ oily fruits ਤੇ ਮਿੱਠੀਆਂ ਚੀਜ਼ਾਂ ਖਾ ਕੇ ਆਪਣਾ ਭਾਰ ਵਧਾਉਂਦੇ ਹਾਂ ਪਰ ਜੇ ਅਸੀਂ ਕੁਝ ਖਾਸ ਫਲਾਂ ਦਾ ਸੇਵਨ ਕਰਦੇ ਹਾਂ ਤਾਂ ਇਹ ਭਾਰ ਘੱਟ ਕਰਨ 'ਚ ਕਾਫੀ ਮਦਦ ਕਰਦਾ ਹੈ।



ਅਕਸਰ ਕਿਹਾ ਜਾਂਦਾ ਹੈ ਕਿ ਰੋਜ਼ਾਨਾ ਇੱਕ ਸੇਬ ਖਾਣ ਨਾਲ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਹੁੰਦੀ, ਇਸ ਫਲ ਵਿੱਚ ਪੌਲੀਫੇਨੋਲ ਪਾਏ ਜਾਂਦੇ ਹਨ ਜੋ ਭਾਰ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਮਦਦ ਕਰਦੇ ਹਨ। ਇਸ ਦੇ ਲਈ ਤੁਹਾਨੂੰ ਰੋਜ਼ਾਨਾ ਡਾਈਟ 'ਚ ਸੇਬ ਨੂੰ ਸ਼ਾਮਲ ਕਰਨਾ ਹੋਵੇਗਾ, ਜੇ ਤੁਸੀਂ ਚਾਹੋ ਤਾਂ ਸੇਬ ਦਾ ਜੂਸ ਵੀ ਪੀ ਸਕਦੇ ਹੋ।



ਤੁਸੀਂ ਕੀਵੀ ਫਲ ਜ਼ਰੂਰ ਖਾਧਾ ਹੋਵੇਗਾ, ਭਾਵੇਂ ਇਹ ਬਹੁਤ ਵੱਡਾ ਨਾ ਲੱਗੇ, ਪਰ ਇਹ ਸਿਹਤ ਨੂੰ ਬਹੁਤ ਸਾਰੇ ਫਾਇਦੇ ਪਹੁੰਚਾ ਸਕਦਾ ਹੈ। ਇਸ ਫਲ ਵਿੱਚ ਵਿਟਾਮਿਨ ਸੀ, ਵਿਟਾਮਿਨ ਈ, ਫੋਲੇਟ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਭਾਰ ਘਟਾਉਣ ਵਿੱਚ ਮਦਦਗਾਰ ਹੁੰਦੇ ਹਨ।



ਪਪੀਤਾ ਵਜ਼ਨ ਘੱਟ ਕਰਨ ਵਿਚ ਵੀ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ ਕਿਉਂਕਿ ਇਸ ਦਾ ਪੌਸ਼ਟਿਕ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ। ਇਸ 'ਚ ਗੈਲਿਕ ਐਸਿਡ ਮੌਜੂਦ ਹੁੰਦਾ ਹੈ ਜੋ ਮੋਟਾਪੇ ਦਾ ਦੁਸ਼ਮਣ ਹੈ। ਆਮ ਤੌਰ 'ਤੇ ਇਸ ਨੂੰ ਕੱਟ ਕੇ ਖਾਧਾ ਜਾਂਦਾ ਹੈ ਪਰ ਜੇ ਤੁਸੀਂ ਚਾਹੋ ਤਾਂ ਇਸ ਦੇ ਗੁਦੇ ਨਾਲ ਜੂਸ ਬਣਾ ਕੇ ਪੀ ਸਕਦੇ ਹੋ। ਪਪੀਤਾ ਪਾਚਨ ਕਿਰਿਆ ਲਈ ਵੀ ਚੰਗਾ ਹੁੰਦਾ ਹੈ।