ਅਸੀਂ ਕੋਈ ਵੀ ਸਮਾਨ ਲੈਣ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰਦੇ ਹਾਂ



ਹਰੇਕ ਸਮਾਨ ‘ਤੇ ਭਾਵੇਂ ਉਹ ਦੁੱਧ ਹੋਵੇ ਜਾਂ ਦਵਾਈ ਦੋ ਤਰ੍ਹਾਂ ਦੀ ਡੇਟ ਲਿਖੀ ਹੁੰਦੀ ਹੈ



ਇਕ ਤਾਂ ਮੈਨਿਊਫੈਕਚਰਿੰਗ ਡੇਟ ਭਾਵ ਕਿ ਜਿਸ ਦਿਨ ਚੀਜ਼ ਬਣਦੀ ਹੈ



ਦੂਜੀ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ



ਪਰ ਕਦੇ ਇਦਾਂ ਹੁੰਦਾ ਹੈ ਕਿ ਦਵਾਈ ਦੀ ਐਕਸਪਾਇਰੀ ਡੇਟ ਚੈਕ ਕੀਤਿਆਂ ਬਿਨਾਂ ਅਸੀਂ ਉਸ ਨੂੰ ਖਾਂ ਲੈਂਦੇ ਹਾਂ



ਦਵਾਈ ਜਾਂ ਕਿਸੇ ਵੀ ਖਾਦ ਪਦਾਰਥ ‘ਤੇ ਐਕਸਪਾਇਰੀ ਡੇਟ ਦਿੱਤੀ ਹੁੰਦੀ ਹੈ



ਇਸ ਦਾ ਮਤਲਬ ਇਹ ਹੈ ਕਿ ਐਕਸਪਾਇਰੀ ਡੇਟ ਤੋਂ ਬਾਅਦ ਕੰਪਨੀ ਦੀ ਕੋਈ ਵੀ ਜ਼ਿੰਮੇਵਾਰੀ ਪ੍ਰੋਡਕਟ ਦੇ ਪ੍ਰਤੀ ਨਹੀਂ ਹੈ



ਭਾਵ ਕਿ ਪ੍ਰੋਡਕਟ ਦੇ ਪ੍ਰਭਾਵ ਦੀ ਗਾਰੰਟੀ ਹੁਣ ਕੰਪਨੀ ਵਲੋਂ ਨਹੀਂ ਦਿੱਤੀ ਜਾ ਰਹੀ ਹੈ



ਜੇਕਰ ਤੁਸੀਂ ਗਲਤੀ ਨਾਲ ਐਕਸਪਾਇਰੀ ਡੇਟ ਵਾਲੀ ਦਵਾਈ ਜਾਂ ਕੋਈ ਵੀ ਚੀਜ਼ ਖਾ ਲੈਂਦੇ ਹੋ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ



ਕਿਉਂਕਿ ਇਸ ਦੇ ਕਈ ਤਰ੍ਹਾਂ ਦੇ ਨੁਕਸਾਨ ਹੋਣ ਦੀ ਸੰਭਾਵਨਾ ਹੁੰਦੀ ਹੈ