ਤੁਹਾਡੀ ਮੁਸਕਾਨ ਤੁਹਾਨੂੰ ਹੋਰ ਵੀ ਸੋਹਣਾ ਬਣਾ ਦਿੰਦੀ ਹੈ ਇਸ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਤੁਹਾਡੇ ਦੰਦ ਹਮੇਸ਼ਾ ਚਿੱਟੇ ਨਜ਼ਰ ਆਉਣ ਪਰ ਕਈ ਵਾਰ ਇਦਾਂ ਨਹੀਂ ਹੁੰਦਾ ਹੈ ਹਰ ਰੋਜ਼ ਬੁਰਸ਼ ਕਰਨ ਤੋਂ ਬਾਅਦ ਵੀ ਲੋਕਾਂ ਦੇ ਦੰਦ ਪੀਲੇ ਨਜ਼ਰ ਆਉਂਦੇ ਹਨ ਕੀ ਤੁਹਾਨੂੰ ਪਤਾ ਹੈ ਕਿ ਦੰਦ ਪੀਲੇ ਕਿਉਂ ਰਹਿ ਜਾਂਦੇ ਹਨ ਕਈ ਵਾਰ ਖਾਣ-ਪੀਣ ਦੀਆਂ ਆਦਤਾਂ ਇਸ ਦਾ ਕਾਰਨ ਬਣਦੀਆਂ ਹਨ ਜ਼ਿਆਦਾ ਕਾਫੀ ਅਤੇ ਚਾਹ ਪੀਣਾ ਵੀ ਇਸ ਦਾ ਕਾਰਨ ਬਣ ਸਕਦਾ ਹੈ ਵੱਧ ਮਾਤਰਾ ਵਿੱਚ ਸੋਡਾ ਪੀਣਾ ਵੀ ਦੰਦਾਂ ਦੀ ਉੱਪਰਲੀ ਪਰਤ ਨੂੰ ਹਟਾ ਦਿੰਦਾ ਹੈ ਵੱਧ ਮਾਤਰਾ ਵਿੱਚ ਸਮੋਕਿੰਗ ਅਤੇ ਤੰਬਾਕੂ ਖਾਣ ਨਾਲ ਵੀ ਦੰਦ ਪੀਲੇ ਰਹਿੰਦੇ ਹਨ ਇਸ ਮੁੱਖ ਕਾਰਨ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ