ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਸ਼ੁੱਕਰਵਾਰ ਨੂੰ ਇਕ ਗਰਮਾ-ਗਰਮ ਬਹਿਸ ਦੇਖਣ ਨੂੰ ਮਿਲੀ।



ਅਮਰੀਕਾ ਇਸ ਬਹਿਸ ਤੋਂ ਨਾਰਾਜ਼ ਜਾਪਦਾ ਹੈ।

ਅਮਰੀਕਾ ਇਸ ਬਹਿਸ ਤੋਂ ਨਾਰਾਜ਼ ਜਾਪਦਾ ਹੈ।

ਟਰੰਪ ਪ੍ਰਸ਼ਾਸਨ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਅਮਰੀਕਾ ਹੁਣ ਯੂਕਰੇਨ ਨੂੰ ਫੌਜੀ ਸਹਾਇਤਾ ਨਹੀਂ ਦੇਵੇਗਾ ਕਿਉਂਕਿ ਉਨ੍ਹਾਂ ਦੀ ਤਰਜੀਹ ਸ਼ਾਂਤੀ ਵਾਰਤਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਏ ਵਿਵਾਦ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸ਼ਨੀਵਾਰ 1 ਮਾਰਚ ਨੂੰ ਬ੍ਰਿਟੇਨ ਦੇ ਪ੍ਰਧਾਨਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ ਕੀਤੀ।

ਯੂਨਾਈਟਡ ਕਿੰਗਡਮ ਅਤੇ ਯੂਕਰੇਨ ਨੇ ਮਿਲਕੇ ਯੂਕਰੇਨ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਲਈ 2.26 ਬਿਲੀਅਨ ਪੌਂਡ ਦਾ ਕਰਜ਼ਾ ਸਮਝੌਤਾ ਕੀਤਾ ਹੈ, ਜਿਸਦਾ ਵਰਤੋਂ ਹਥਿਆਰ ਬਣਾਉਣ ਲਈ ਕੀਤੀ ਜਾਵੇਗੀ।

AFP ਦੀ ਰਿਪੋਰਟ ਮੁਤਾਬਕ, ਇਸ ਮੁਲਾਕਾਤ ਦੌਰਾਨ ਬ੍ਰਿਟੇਨ ਦੇ ਪ੍ਰਧਾਨਮੰਤਰੀ ਨੇ ਯੂਕਰੇਨ ਲਈ ਆਪਣਾ ਸਮਰਥਨ ਦੁਬਾਰਾ ਦੁਹਰਾਇਆ ਅਤੇ ਕਿਹਾ ਕਿ ਬ੍ਰਿਟੇਨ ਹਮੇਸ਼ਾ ਯੂਕਰੇਨ ਦੇ ਨਾਲ ਖੜ੍ਹਾ ਰਹੇਗਾ।

PM ਸਟਾਰਮਰ ਨੇ ਕਿਹਾ ਕਿ ਉਹ ਅਜਿਹਾ ਰਾਹ ਲੱਭਣਗੇ, ਜੋ ਰੂਸ ਦੇ ਗੈਰਕਾਨੂੰਨੀ ਯੁੱਧ ਨੂੰ ਖਤਮ ਕਰੇਗਾ ਅਤੇ ਯੂਕਰੇਨ ਦੇ ਭਵਿੱਖ ਲਈ ਠੋਸ ਸ਼ਾਂਤੀ ਨੂੰ ਯਕੀਨੀ ਬਣਾਵੇਗਾ।



ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਤ ਮੰਤਰੀਆਂ, ਰਾਹੇਲ ਰੀਵਜ਼ ਅਤੇ ਸਰਜਿਓ ਮਰਚੇਨਕੋ ਨੇ ਕਰਜ਼ਾ ਸਮਝੌਤਾ ਨੂੰ ਆਖਰੀ ਰੂਪ ਦਿੱਤਾ, ਜਦਕਿ ਪ੍ਰਧਾਨਮੰਤਰੀ ਕੀਰ ਸਟਾਰਮਰ ਨੇ ਜੈਲੇਨਸਕੀ ਨਾਲ ਚਰਚਾ ਕੀਤੀ।

ਸਟਾਰਮਰ ਨੇ ਇਸ ਸੌਦੇ ਨੂੰ ਸੱਚਾ ਇਨਸਾਫ਼ ਦੱਸਦੇ ਹੋਏ ਕਿਹਾ ਕਿ ਜਿਸਨੇ ਇਹ ਯੁੱਧ ਸ਼ੁਰੂ ਕੀਤਾ, ਉਸ ਨੂੰ ਹੀ ਇਸਦੀ ਕੀਮਤ ਚੁਕਾਣੀ ਪਵੇਗੀ।



ਜੈਲੇਨਸਕੀ ਨੇ ਅੱਗੇ ਲਿਖਿਆ, ਪ੍ਰਧਾਨਮੰਤਰੀ ਵਲੋਂ ਸਮਰਥਨ ਦਾ ਇੱਕ ਸਿਧਾਂਤਕ ਬਿਆਨ ਅਤੇ ਇੱਕ ਮਹੱਤਵਪੂਰਨ ਫੈਸਲਾ ਰਹਿਆ।