ਦੁਨੀਆਂ ਭਰ ਵਿੱਚ ਮਨੁੱਖੀ ਸਰੀਰ ਵਿੱਚ ਵੱਖੋ ਵੱਖਰੀਆਂ ਬਿਮਾਰੀਆਂ ਜਾਂ ਕਮੀਆਂ ਨਾਲ ਸਬੰਧਤ ਅਕਸਰ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਕੁਝ ਬ੍ਰਿਟੇਨ ਵਿੱਚ ਇੱਕ 11 ਸਾਲਾਂ ਦੇ ਛੋਟੇ ਮੁੰਡੇ ਨਾਲ ਹੋ ਰਿਹਾ ਹੈ। ਇਸ ਬੱਚੇ ਦੀ ਛਾਤੀ ਮੁੰਡਿਆਂ ਵਿੱਚ ਸਧਾਰਨ ਵਿਕਾਸ ਦੀ ਥਾਂ ਕੁੜੀਆਂ ਵਰਗੀ ਹੋ ਰਹੀ ਹੈ। ਡਾਕਟਰਾਂ ਅਨੁਸਾਰ, ਇਹ ਇੱਕ ਹਾਰਮੋਨ ਵਿੱਚ ਪੈਦਾ ਹੋਣ ਵਾਲੀ ਇੱਕ ਵਿਗਾੜ ਹੈ, ਜਿਸ ਵਿੱਚ ਸਰੀਰ ਦੇ ਟਿਸ਼ੂ ਸੋਜਣਾ ਸ਼ੁਰੂ ਹੋ ਜਾਂਦੇ ਹਨ।

ਬ੍ਰਿਟੇਨ ਦੀ ਇੱਕ 37 ਸਾਲਾ ਔਰਤ, ਸੋਫੀ ਟਾਊਨਸੈਂਡ, ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਕਹਾਣੀ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਆਪਣੇ 11 ਸਾਲਾ ਦੇ ਬੇਟੇ ਦੀ ਸਮੱਸਿਆ ਬਾਰੇ ਦੱਸਿਆ। ਸੋਫੀ ਨੇ ਕਿਹਾ ਕਿ ਉਸ ਦੇ 11 ਸਾਲ ਦੇ ਬੇਟੇ ਦੀ ਛਾਤੀ ਵਿੱਚ ਅਚਾਨਕ ਤਬਦੀਲੀ ਆਈ, ਜਿਸ ਕਾਰਨ ਉਸ ਨੇ ਤੇਜ਼ੀ ਨਾਲ ਵਧਣਾ ਸ਼ੁਰੂ ਕਰ ਦਿੱਤਾ ਹੈ ਤੇ ਉਸ ਦਾ ਅਕਾਰ ਵੀ ਬਦਲ ਰਿਹਾ ਹੈ।

ਇਸ ਬਿਮਾਰੀ ਦੇ ਇਲਾਜ ਲਈ ਲੋਕਾਂ ਦੀ ਮਦਦ ਦੀ ਮੰਗ ਕਰਦਿਆਂ ਸੋਫੀ ਨੇ ਕਿਹਾ ਕਿ ਉਸ ਦਾ ਬੇਟਾ ਇਸ ਸਮੱਸਿਆ ਦੀ ਸ਼ੁਰੂਆਤ ਤੋਂ ਹੀ ਲਗਾਤਾਰ ਪ੍ਰੇਸ਼ਾਨ ਹੈ ਤੇ ਘਰ ਤੋਂ ਬਾਹਰ ਨਿਕਲਣ 'ਚ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ। ਸੋਫੀ ਨੇ ਦੱਸਿਆ ਕਿ ਸ਼ੁਰੂ ਵਿੱਚ ਡਾਕਟਰਾਂ ਨੇ ਉਸ ਨੂੰ ਪ੍ਰੇਸ਼ਾਨ ਨਾ ਹੋਣ ਲਈ ਕਿਹਾ, ਪਰ ਜਦੋਂ ਛਾਤੀ ਦਾ ਆਕਾਰ ਬਦਲਣਾ ਸ਼ੁਰੂ ਹੋਇਆ, ਤਾਂ ਫਿਰ ਪਤਾ ਲੱਗਿਆ ਕਿ ਉਹ ਗਾਇਨੀਕੋਮਸਟਿਆ (Gynecomastia) ਤੋਂ ਪ੍ਰੇਸ਼ਾਨ ਹੈ।

ਸੋਫੀ ਨੇ ਦੱਸਿਆ ਕਿ ਇਸ ਬਿਮਾਰੀ ਦੇ ਬਾਅਦ ਤੋਂ ਹੀ ਉਹ ਆਪਣੇ ਬੇਟੇ ਨੂੰ ਬ੍ਰਾ ਪਹਿਨਾ ਰਹੀ ਹੈ, ਤਾਂ ਜੋ ਉਸ ਨੂੰ ਖੇਡਦੇ ਸਮੇਂ ਤੇ ਦੌੜਣ ਵਿੱਚ ਕੋਈ ਦਿੱਕਤ ਨਾ ਆਵੇ, ਪਰ ਇਸ ਕਾਰਨ ਬੇਟਾ ਹੋਰ ਵੀ ਪ੍ਰੇਸ਼ਾਨ ਤੇ ਸ਼ਰਮਿੰਦਾ ਹੋ ਰਿਹਾ ਹੈ।

Gynecomastia 'ਚ ਮੁੰਡਿਆਂ ਦੇ ਹਾਰਮੋਨਸ ਵਿੱਚ ਐਸਾ ਬਦਲਾਅ ਹੁੰਦਾ ਹੈ ਕਿ ਵਧਦੀ ਉਮਰ ਨਾਲ ਮੁੰਡਿਆਂ ਦੀ ਛਾਤੀ ਦੇ ਟਿਸ਼ੂ 'ਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਅਸਧਾਰਨ ਤੌਰ ਤੇ ਵਧਣਾ ਸ਼ੁਰੂ ਹੋ ਜਾਂਦੇ ਹਨ। ਇਸ ਦੇ ਇਲਾਜ ਲਈ, ਸੋਫੀ ਸੋਸ਼ਲ ਮੀਡੀਆ ਰਾਹੀਂ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ:  ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ

ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ

ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ