ਨਵੀਂ ਦਿੱਲੀ: ਪਹਿਲੀ ਵਾਰ ਜੇ ਡਾਕ ਟਿਕਟ ਨੂੰ ਵੇਖਿਆ ਜਾਵੇ, ਤਾਂ ਇਸ ਵਿੱਚ ਇੰਨਾ ਖ਼ਾਸ ਕੁਝ ਵੀ ਨਹੀਂ ਲੱਗੇਗਾ ਕਿਉਂਕਿ ਇਹ ਕਾਗਜ਼ ਦੇ ਇੱਕ ਪੁਰਾਣੇ ਸਕ੍ਰੈਪ ਜਿਹੀ ਵਿਖਾਈ ਦੇ ਰਹੀ ਹੈ ਪਰ ਅਸਲ ਵਿੱਚ ਇਹ ਆਪਣੇ ਆਕਾਰ, ਵਜ਼ਨ ਤੇ ਸਮੱਗਰੀ ਦੇ ਸੰਦਰਪ ਵਿੱਚ ਸਭ ਤੋਂ ਕੀਮਤੀ ਵਸਤੂਆਂ ਵਿੱਚੋਂ ਇੱਕ ਹੈ। ਇਸੇ ਲਈ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਜਦੋਂ ਜੂਨ ’ਚ ਨਿਊ ਯਾਰਕ ਵਿਖੇ ਇਸ ਦੀ ਨੀਲਾਮੀ ਹੋਵੇਗੀ, ਤਦ ਇਸ ਦੀ ਕੀਮਤ 1 ਕਰੋੜ ਡਾਲਰ ਤੋਂ ਲੈ ਕੇ 1.5 ਕਰੋੜ ਡਾਲਰ ਦੇ ਵਿਚਕਾਰ ਲਾਈ ਜਾ ਸਕਦੀ ਹੈ।

 

ਕਾਗਜ਼ ਦੀ ਇਸ ਡਾਕ ਟਿਕਟ ਨੂੰ ਬ੍ਰਿਟਿਸ਼ ਗਿਆਨ ਵਨ ਸੈਂਟ ਮੈਜੇਂਟਾ ਦੇ ਨਾਂਅ ਨਾਲ ਜਾਣਦੇ ਹਨ; ਜਿਸ ਨੂੰ ਸਾਲ 1867 ਵਿੱਚ ਬਣਾਇਆ ਗਿਆ ਸੀ ਤੇ ਇਹ ਦੁਨੀਆ ਦੀ ਸਭ ਤੋਂ ਪ੍ਰਸਿੰਧ ਤੇ ਵਡਮੁੱਲੀ ਸਟੈਂਪ ਹੈ। ਦਾਰਸ਼ਨਿਕ ਮਾਹਿਰ ਡੇਵਿਡ ਬੀਕ ਨੇ ਕਿਹਾ ਕਿ ਇਹ ਇੱਕ ਅਜਿਹੀ ਮੋਹਰ ਹੈ, ਜਿਸ ਨੂੰ ਹਰ ਦਾਰਸ਼ਨਿਕ ਤੇ ਕੁਲੈਕਟਰ ਨੇ ਵੇਖਿਆ ਹੋਵੇਗਾ। ਬੀਕ ਨੇ ਦੱਸਿਆ ਕਿ ਪਹਿਲਾਂ ਬ੍ਰਿਟਿਸ਼ ਲਾਇਬਰੇਰੀ ਦੇ ਦਾਰਸ਼ਨਿਕ ਸੰਗ੍ਰਹਾਂ ਦੇ ਕਿਊਰੇਟਰ ਨੇ ਆਖਿਆ ਸੀ ਕਿ ਇਸ ਦੀ ਪ੍ਰਸਿੱਧੀ ਨੂੰ ਉਨ੍ਹਾਂ ਲੋਕਾਂ ਨੇ ਵਧਾਇਆ ਹੈ, ਜਿਨ੍ਹਾਂ ਕੋਲ ਇਹ ਡਾਕ–ਟਿਕਟ ਸੀ।

 

ਫ਼ਿਲਹਾਲ ਇਹ ਡਾਕ ਟਿਕਟ ਨਿਊ ਯਾਰਕ ਵਿੱਚ ਆਪਣੀ ਪ੍ਰਦਰਸ਼ਨੀ ਤੋਂ ਪਹਿਲਾਂ ਸੋਦਬੀ ’ਚ ਰੱਖੀ ਹੋਈ ਹੈ। ਇੱਥੇ ਇਸੇ ਹਫ਼ਤੇ ਇਸ ਨੂੰ ਵੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋਵੇਗੀ। ਜਾਣਕਾਰੀ ਅਨੁਸਾਰ ਇਹ ਡਾਕ ਟਿਕਟ ਮੁੱਖ ਤੌਰ ’ਤੇ ਅਖ਼ਬਾਰਾਂ ਨੂੰ ਵੰਡਣ ਲਈ ਵਰਤੀ ਜਾਂਦੀ ਸੀ ਪਰ ਬਾਅਦ ’ਚ ਇਸ ਦੇ ਨਾਲ ਦੀਆਂ ਜ਼ਿਆਦਾਤਰ ਟਿਕਟਾਂ ਸੁੱਟ ਦਿੱਤੀਆਂ ਗਈਆਂ ਸਨ; ਬੱਸ ਇਹੋ ਇੱਕ ਸਟੈਂਪ ਬਚ ਗਈ ਸੀ, ਜਿਸ ਦੀ ਹੁਣ ਪ੍ਰਦਰਸ਼ਨੀ ਲੱਗੇਗੀ।

 

ਇਸ ਡਾਕ ਟਿਕਟ ਦੇ ਮੌਜੂਦਾ ਮਾਲਿਕ ਅਮਰੀਕੀ ਸ਼ੂ ਡਿਜ਼ਾਇਨਰ ਸਟੂਅਰਟ ਵੀਟਜ਼ਮੈਨ ਹਨ; ਜਦ ਕਿ ਪਿਛਲੇ ਮਾਲਕਾਂ ਨੇ ਇਸ ਸਟੈਂਪ ਦੇ ਪਿੱਛੇ ਆਪਣੇ ਛੋਟੇ ਨਿਸ਼ਾਨ ਬਣਾਏ ਹੋਏ ਹਨ। ਦਾਰਸ਼ਨਿਕ ਬੀਕ ਅਨੁਸਾਰ ਇਹ ਸਟੈਂਪ ਇੱਕ ਪਵਿੱਤਰ ਕਬਰ ਨੂੰ ਦਰਸਾਉਂਦੀ ਹੈ। ਹੁਣ ਇੱਕ ਵਾਰ ਫਿਰ ਇਹ 8 ਜੂਨ ਨੂੰ ਨਿਊ ਯਾਰਕ ਵਿਖੇ ਨੀਲਾਮ ਹੋਵੇਗੀ।